Breaking News
Home / Featured / ‘ਫਾਰਚੂਨਰ’ ਦੇ ਸ਼ੌਕੀਨ ਪੰਜਾਬ ਦੇ ਨਵੇਂ ਮੰਤਰੀ, ਵਾਪਸ ਮੋੜੀਆਂ ਸਰਕਾਰੀ ਗੱਡੀਆਂ
2018_5image_09_26_546900000car44-ll

‘ਫਾਰਚੂਨਰ’ ਦੇ ਸ਼ੌਕੀਨ ਪੰਜਾਬ ਦੇ ਨਵੇਂ ਮੰਤਰੀ, ਵਾਪਸ ਮੋੜੀਆਂ ਸਰਕਾਰੀ ਗੱਡੀਆਂ

2018_5image_09_26_546900000car44-ll

ਪੰਜਾਬ ਕੈਬਨਿਟ ਦੇ ਨਵੇਂ ਬਣੇ ਮੰਤਰੀ ਫਾਰਚੂਨਰ ਵਰਗੀਆਂ ਮਹਿੰਗੀਆਂ ਗੱਡੀਆਂ ਦਾ ਸ਼ੌਕ ਰੱਖਦੇ ਹਨ, ਇਸੇ ਲਈ ਤਾਂ ਸਰਕਾਰੀ ਕੈਮਰੀ ਗੱਡੀਆਂ ਉਨ੍ਹਾਂ ਦੇ ਨੱਕ ਥੱਲੇ ਨਹੀਂ ਆ ਰਹੀਆਂ, ਜਿਸ ਕਾਰਨ ਇਨ੍ਹਾਂ ‘ਚੋਂ 3 ਮੰਤਰੀਆਂ ਨੇ ਸਰਕਾਰੀ ਗੱਡੀਆਂ ਵਾਪਸ ਮੋੜ ਦਿੱਤੀਆਂ ਹਨ। ਜਿਸ ਸਮੇਂ ਇਨ੍ਹਾਂ ਮੰਤਰੀਆਂ ਨੇ ਸਹੁੰ ਚੁੱਕੀ ਸੀ, ਉਸ ਸਮੇਂ ਤਾਂ ਸਰਕਾਰੀ ਕਾਰਾਂ ਪ੍ਰਵਾਨ ਕਰ ਲਈਆਂ ਸਨ ਪਰ ਥੋੜ੍ਹੇ ਦੀ ਦਿਨਾਂ ਮਗਰੋਂ ਇਨ੍ਹਾਂ ਮੰਤਰੀਆਂ ਨੇ ਸਰਕਾਰੀ ਗੱਡੀਆਂ ਵਾਪਸ ਕਰ ਦਿੱਤੀਆਂ ਹਨ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕੁੱਲ 17 ਮੰਤਰੀਆਂ ‘ਚੋਂ ਸਿਰਫ 8 ਹੀ ਸਰਕਾਰੀ ਗੱਡੀਆਂ ਵਰਤ ਰਹੇ ਹਨ ਅਤੇ ਨਵੇਂ ਬਣੇ ਮੰਤਰੀ ਤਾਂ ਫਾਰਚੂਨਰ ਦਾ ਸ਼ੌਂਕ ਰੱਖਦੇ ਹਨ। ਵੇਰਵਿਆਂ ਮੁਤਾਬਕ ਨਵੇਂ ਸਿੱਖਿਆ ਮੰਤਰੀ ਓ. ਪੀ. ਸੋਨੀ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਤਰੀ ਬਣਨ ਦੇ ਥੋੜ੍ਹੇ ਦਿਨਾਂ ਬਾਅਦ ਸਰਕਾਰੀ ਗੱਡੀਆਂ ਵਾਪਸ ਕਰ ਦਿੱਤੀਆਂ। ਇਨ੍ਹਾਂ ਤਿੰਨਾਂ ਮੰਤਰੀਆਂ ਨੇ ਸਰਕਾਰੀ ਡਰਾਈਵਰਾਂ ਦੀ ਥਾਂ ਪ੍ਰਾਈਵੇਟ ਡਰਾਈਵਰ ਰੱਖਣ ਨੂੰ ਤਰਜੀਹ ਦਿੱਤੀ ਹੈ।ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਬਿਨਾਂ ਬਾਕੀ ਸਭ ਮੰਤਰੀਆਂ ਨੇ ਸੁਰੱਖਿਆ ਵਾਹਨ ਲਏ ਹੋਏ ਹਨ, ਜਿਨ੍ਹਾਂ ‘ਚ ਜਿਪਸੀਆਂ ਅਤੇ ਇਨੋਵਾ ਗੱਡੀਆਂ ਸ਼ਾਮਲ ਹਨ। ਮਨਪ੍ਰੀਤ ਬਾਦਲ ਨੇ ਨਾ ਤਾਂ ਸਰਕਾਰੀ ਗੱਡੀ ਲਈ ਹੈ, ਨਾ ਹੀ ਸੁਰੱਖਿਆ ਵਾਹਨ ਅਤੇ ਨਾ ਹੀ ਸਰਕਾਰੀ ਡਰਾਈਵਰ। ਇਹ ਵੀ ਪਤਾ ਲੱਗਿਆ ਹੈ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਗੱਡੀ ਦੀ ਥਾਂ ਹੁਣ ਆਪਣੀ ਪ੍ਰਾਈਵੇਟ ਫਾਰਚੂਨਰ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸਰਕਾਰੀ ਕੈਮਰੀ ਕਾਰਾਂ ਹੁਣ ਕਾਫੀ ਪੁਰਾਣੀਆਂ ਹੋ ਗਈਆਂ ਹਨ, ਜਿਨ੍ਹਾਂ ਦੀ ਲਿੱਪਾਪੋਚੀ ਕਰਕੇ ਮੰਤਰੀਆਂ ਦੇ ਹਵਾਲੇ ਕੀਤਾ ਗਿਆ ਹੈ। ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਕੈਮਰੀ ਗੱਡੀਆਂ ਕਾਫੀ ਪੁਰਾਣੀਆਂ ਸਨ ਅਤੇ ਨਿਯਮਾਂ ਮੁਤਾਬਕ ਮੰਤਰੀ ਪ੍ਰਾਈਵੇਟ ਵਾਹਨ ਵਰਤ ਸਕਦੇ ਹਨ, ਜਿਸ ਕਰਕੇ ਉਨ੍ਹਾਂ ਨੇ ਸਰਕਾਰੀ ਗੱਡੀ ਵਾਪਸ ਕਰ ਦਿੱਤੀ ਹੈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *