Home / Uncategorized / education / ਫੇਸਬੁੱਕ ਨੇ ਉਡਾਏ 58 ਕਰੋੜ ਅਕਾਊਂਟਸ
index

ਫੇਸਬੁੱਕ ਨੇ ਉਡਾਏ 58 ਕਰੋੜ ਅਕਾਊਂਟਸ

index

ਫੇਸਬੁੱਕ ਨੇ ਉਡਾਏ 58 ਕਰੋੜ ਅਕਾਊਂਟਸ, ਫੇਕ ਡਾਟਾ ਖਿਲਾਫ ਲਿਆ ਹੁਣ ਤੱਕ ਦਾ ਤੋਂ ਵੱਡਾ ਫੈਸਲਾ:ਫੇਸਬੁੱਕ ਨੇ ਫਰਜ਼ੀ ਅਕਾਊਂਟਾਂ ‘ਤੇ ਇੱਕ ਵੱਡੀ ਕਾਰਵਾਈ ਕਰਦਿਆਂ 58 ਕਰੋੜ ਅਕਾਊਂਟਸ ਨੂੰ ਡਿਲੀਟ ਕਰ ਦਿੱਤਾ ਹੈ। ਇਹ ਮੁੱਖ ਤੌਰ ‘ਤੇ ਉਹ ਅਕਾਊਂਟਸ ਸਨ ਜੋ ਕਿ  ਜਿਸਮਾਨੀ ਸੰਬੰਧ, ਦਹਿਸ਼ਤਗਰਦੀ, ਅੱਤਵਾਦ ਜਾਂ ਨਫਰਤ ਵਾਲੀ ਸਮੱਗਰੀ ਫੈਲਾਉਣ ਲਈ ਜ਼ਿੰਮੇਵਾਰ ਸਨ।ਫੇਸਬੁੱਕ ਨੇ ਅਜਿਹਾ ਕੰਮ ਕਰਨ ਵਾਲੇ ਯੂਜ਼ਰਸ ਖਿਲਾਫ ਵੱਡਾ ਕਦਮ ਚੁੱਕਦਿਆਂ 58.3 ਕਰੋੜ ਨਕਲੀ ਅਕਾਊਂਟਸ ਬੰਦ ਕਰ ਦਿੱਤੇ ਹਨ।

UNILAD-412

ਜ਼ਿਕਰਯੋਗ ਹੈ ਕਿ ਚਾਹੇ ਪਹਿਲਾਂ ਵੀ  ਫੇਸਬੁੱਕ ਫਰਜ਼ੀ ਅਕਾਊਂਟਸ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਪਰ ਇਹ ਹੁਣ ਤੱਕ ਦੀ ਅਜਿਹੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।ਇਹਨਾਂ ਅਕਾਊਂਟਸ ਨੂੰ ਸਾਲ 2018  ਦੇ ਪਹਿਲੇ ਤਿੰਨ ਮਹੀਨਿਆਂ ‘ਚ ਬੰਦ ਕੀਤਾ ਗਿਆ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਕੈਂਬ੍ਰਿਜ ਐਨਾਲਿਟਿਕਾ ਵਿਵਾਦ ‘ਚ ਘਿਰੀ ਸੀ ਅਤੇ ਉਸਤੋਂ ਸਬਕ ਲੈਂਦਿਆਂ ਹੁਣ ਇਸ ਸਾਈਟ ਨੇ ਪ੍ਰਾਈਵੇਸੀ ਜਾਂ ਨਿਰਦੇਸ਼ਾਂ/ਅਸੂਲਾਂ ‘ਤੇ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਹੈ।ਸਿਰਫ ਇੰਨ੍ਹਾਂ ਹੀ ਨਹੀਂ, ਫੇਸਬੁੱਕ ਨੇ ਆਪਣੀ ਸਾਈਟ ਤੋਂ 200 ਐਪਸ ਨੂੰ ਵੀ ਡਿਲੀਟ ਕੀਤਾ ਹੈ ਜੋ  ਯੂਜ਼ਰਸ ਦੇ ਡਾਟਾ ਦਾ ਗਲਤ ਇਸਤੇਮਾਲ ਕਰ ਰਹੇ ਸਨ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me