Breaking News
Home / Featured / ਸ਼ਾਹਕੋਟ ਜ਼ਿਮਨੀ ਚੋਣ ਮਗਰੋਂ ਹੁਣ ਪੰਜਾਬ ‘ਚ ਵਜੇਗਾ ਪੰਚਾਇਤੀ ਚੋਣਾਂ ਦਾ ਬਿਗੁਲ
638862-gujarat-election-3

ਸ਼ਾਹਕੋਟ ਜ਼ਿਮਨੀ ਚੋਣ ਮਗਰੋਂ ਹੁਣ ਪੰਜਾਬ ‘ਚ ਵਜੇਗਾ ਪੰਚਾਇਤੀ ਚੋਣਾਂ ਦਾ ਬਿਗੁਲ

638862-gujarat-election-3

ਸ਼ਾਹਕੋਟ ਜ਼ਿਮਨੀ ਚੋਣ ਮਗਰੋਂ ਹੁਣ ਪੰਜਾਬ ‘ਚ ਵਜੇਗਾ ਪੰਚਾਇਤੀ ਚੋਣਾਂ ਦਾ ਬਿਗੁਲ:ਸ਼ਾਹਕੋਟ ਜ਼ਿਮਨੀ ਚੋਣ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ।ਸਾਰੀਆਂ ਪਾਰਟੀਆਂ ਇਨ੍ਹਾਂ ਚੋਣਾਂ ਲਈ ਤਿਆਰ-ਬਰ-ਤਿਆਰ ਹਨ।ਇਸ ਵਾਰ ਪੰਚਾਇਤੀ ਚੋਣਾਂ ਜੁਲਾਈ ਦੇ ਅਖੀਰ ‘ਚ ਜਾਂ ਅਗਸਤ ਦੇ ਪਹਿਲੇ ਹਫਤੇ ਹੋਣਗੀਆਂ।ਸੂਤਰਾਂ ਮੁਤਾਬਕ ਸਰਕਾਰ ਵੱਲੋਂ 9 ਅਗਸਤ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਸੰਭਾਵਨਾ ਹੈ।ਪਿਛਲੀ ਵਾਰ ਪੰਚਾਇਤੀ ਚੋਣਾਂ 3 ਜੁਲਾਈ 2013 ਨੂੰ ਹੋਈਆਂ ਸੀ।ਪੰਚਾਇਤਾਂ ਨੂੰ 10 ਅਗਸਤ 2013 ਨੂੰ ਅਹੁਦਿਆਂ ਦੀ ਸਹੁੰ ਚੁਕਾਈ ਗਈ ਸੀ।ਇਸ ਹਿਸਾਬ ਨਾਲ ਮੌਜੂਦਾ ਪੰਚਾਇਤਾਂ ਦੀ ਮਿਆਦ 9 ਅਗਸਤ 2018 ਤੱਕ ਹੈ।ਇਸ ਕਾਰਨ ਸਰਕਾਰ ਵੱਲੋਂ ਇਸ ਮਿਤੀ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਸੰਭਾਵਨਾ ਹੈ।ਦੂਜੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੀਆਂ ਚੋਣਾਂ 19 ਜੂਨ 2013 ਨੂੰ ਹੋਈਆਂ ਸਨ।ਇਨ੍ਹਾਂ ਦੋਵਾਂ ਪੰਚਾਇਤੀ ਸੰਸਥਾਵਾਂ ਦੇ ਨੁਮਾਇਦਿਆਂ ਨੂੰ 10 ਜੁਲਾਈ 2013 ਨੂੰ ਅਹੁਦਿਆਂ ਦੀ ਸਹੁੰ ਚੁਕਾਈ ਗਈ ਸੀ।ਇਨ੍ਹਾਂ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੀ ਮਿਆਦ 9 ਜੁਲਾਈ 2018 ਤੱਕ ਹੈ।ਇਸ ਲਈ ਇਨ੍ਹਾਂ ਪੰਚਾਇਤੀ ਸੰਸਥਾਵਾਂ ਦੀ ਚੋਣ ਵੀ ਇਸ ਮਿਤੀ ਤੋਂ ਪਹਿਲਾਂ ਹੋਣ ਦੇ ਅਸਾਰ ਹਨ।ਪਿਛਲੀਆਂ ਚੋਣਾਂ ਦੌਰਾਨ ਸੂਬੇ ਵਿੱਚ ਪੰਚਾਇਤਾਂ ਦੀ ਕੁੱਲ ਗਿਣਤੀ 13,028 ਸੀ।ਇਸ ਵਾਰ 285 ਨਵੀਆਂ ਪੰਚਾਇਤ ਬਣਾਉਣ ਦੀ ਤਜਵੀਜ਼ ਵੀ ਤਿਆਰ ਕੀਤੀ ਗਈ ਹੈ।ਸੂਤਰਾਂ ਅਨੁਸਾਰ ਇਸ ਵਾਰ ਆਕਾਰ ਦੇ ਮੱਦੇਨਜ਼ਰ ਮੁੜ ਗਠਨ ਤਹਿਤ ਪੰਚਾਇਤਾਂ ਦੀ ਗਿਣਤੀ 300 ਤੱਕ ਵਧ ਸਕਦੀ ਹੈ।ਇਸ ਪ੍ਰਕਿਰਿਆ ਦੌਰਾਨ ਅਜਿਹੀਆਂ ਪੰਚਾਇਤਾਂ ਵੀ ਸਾਹਮਣੇ ਆਈਆਂ ਹਨ,ਜਿਨ੍ਹਾਂ ਦਾ ਵੋਟਰਾਂ ਆਦਿ ਪੱਖੋਂ ਆਕਾਰ ਬੜਾ ਛੋਟਾ ਹੈ,ਜਿਸ ਤਹਿਤ ਕੁਝ ਪੰਚਾਇਤਾਂ ਨੂੰ ਇਕ-ਦੂਜੇ ਵਿੱਚ ਮਿਲਾਇਆ ਵੀ ਜਾ ਰਿਹਾ ਹੈ

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *