Breaking News
Home / Entertainment / Bollywood / ਪ੍ਰਸਿੱਧ ਗਾਇਕ ਗੁਰਦਾਸ ਮਾਨ 27 ਮਈ ਨੂੰ ਬ੍ਰਿਸਬੇਨ ‘ਚ ਲਾਉਣਗੇ ਗੀਤਾਂ ਦੀ ਛਹਿਬਰ
2018_5image_10_06_244840000gurdasmaan-ll

ਪ੍ਰਸਿੱਧ ਗਾਇਕ ਗੁਰਦਾਸ ਮਾਨ 27 ਮਈ ਨੂੰ ਬ੍ਰਿਸਬੇਨ ‘ਚ ਲਾਉਣਗੇ ਗੀਤਾਂ ਦੀ ਛਹਿਬਰ

2018_5image_10_06_244840000gurdasmaan-ll

‘ਰੇਡੀਓ ਰਿਧਮ’, ‘ਡਾਇਮੰਡ ਪੰਜਾਬੀ ਪ੍ਰੋਡਕਸ਼ਨ’ ਅਤੇ ਸਹਿਯੋਗੀਆਂ ਵੱਲੋਂ ਜਗਤ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਗੁਰਦਾਸ ਮਾਨ ਦਾ ਸ਼ੋਅ 27 ਮਈ ਦਿਨ ਐਤਵਾਰ ਨੂੰ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੁੱਖ ਪ੍ਰਬੰਧਕ ਸੁਨੀਲ ਓਬਰਾਏ, ਮਲਕੀਤ ਧਾਲੀਵਾਲ, ਸਿਮਰਨ ਬਰਾੜ, ਕਮਲ ਬੈਂਸ, ਹਰਪ੍ਰੀਤ ਧਾਨੀ ਅਤੇ ਅੰਮ੍ਰਿਤ ਢਿੱਲੋਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪੰਜਾਬੀਆਂ ਦੇ ਮਹਿਬੂਬ ਗਾਇਕ ਗੁਰਦਾਸ ਮਾਨ ਲਗਭਗ 4 ਸਾਲ ਬਾਅਦ ਬ੍ਰਿਸਬੇਨ ‘ਚ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਦੀ ਛਹਿਬਰ ਲਾਉਣ ਆ ਰਹੇ ਹਨ, ਜਿਸ ਲਈ ਦਰਸ਼ਕਾਂ ‘ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਨਣ ਲਈ ਉਤਾਵਲੇ ਹਨ ਅਤੇ ਇਹ ਸ਼ੋਅ ਬ੍ਰਿਸਬੇਨ ਵਿਚ ਨਵੇਂ ਕੀਰਤੀਮਾਨ ਸਥਾਪਤ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸ ਮਾਨ ਆਪਣੇ ਮਸ਼ਹੂਰ ਲੋਕ ਗੀਤ-ਸੰਗੀਤ ਤੋਂ ਇਲਾਵਾ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਵੀ ਕਰਨਗੇ, ਜਿਸਨੂੰ ਦਰਸ਼ਕ ਲੰਮੇ ਸਮੇਂ ਤੱਕ ਯਾਦਾਂ ‘ਚ ਤਾਜ਼ਾ ਰੱਖਣਗੇ। ਇਸ ਮਹਿਬੂਬ ਗਾਇਕ ਦੇ ਆਸਟ੍ਰੇਲੀਆਈ ਦੌਰੇ ਪ੍ਰਤੀ ਸੰਗੀਤ ਪ੍ਰੇਮੀਆਂ ‘ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me