Breaking News
Home / Business / ਬਿਆਸ ‘ਚ ਲੱਖਾਂ ਮੱਛੀਆਂ ਮਰਨ ਮਗਰੋਂ ਕੀੜੀ ਅਫ਼ਗਾਨਾ ਮਿੱਲ ਬੰਦ

ਬਿਆਸ ‘ਚ ਲੱਖਾਂ ਮੱਛੀਆਂ ਮਰਨ ਮਗਰੋਂ ਕੀੜੀ ਅਫ਼ਗਾਨਾ ਮਿੱਲ ਬੰਦ

4565478-580x395

ਬਿਆਸ ਦਰਿਆ ਦੇ ਪਾਣੀ ਵਿੱਚ ਮਿੱਲ ਦਾ ਸੀਰਾ ਮਿਲ ਕੇ ਲੱਖਾਂ ਮੱਛੀਆਂ ਮਰਨ ਮਗਰੋਂ ਸਰਕਾਰ ਸਰਗਰਮ ਹੋ ਗਈ ਹੈ। ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸ੍ਰੀ ਹਰਗੋਬਿੰਦ ਮਿੱਲ ਨੂੰ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਮਿੱਲ ਚੱਢਾ ਪਰਿਵਾਰ ਦੀ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਤੱਕ ਹੋਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਿੱਲ ਤੋਂ ਸੀਰਾ ਰਿਸਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾਵੇਗੀ ਕਿ ਪਾਣੀ ਵਿੱਚ ਸੀਰਾ ਕਿਵੇਂ ਆਇਆ ?ਯਾਦ ਰਹੇ ਕੀੜੀ ਅਫ਼ਗਾਨਾ ਮਿੱਲ ਦਾ ਸੀਰਾ ਲੀਕ ਹੋਣ ਕਾਰਨ ਬਿਆਸ ਦਰਿਆ ਵਿੱਚ ਲੱਖਾਂ ਮੱਛੀਆਂ ਮਾਰੀਆਂ ਗਈਆਂ। ਬਿਆਸ ਦਰਿਆ ਦੇ ਪਾਣੀ ਦਾ ਰੰਗ ਕਾਲਾ ਨਜ਼ਰ ਆ ਰਿਹਾ ਸੀ। ਕਸਬਾ ਬਿਆਸ ਪੁਲ ’ਤੇ ਦਰਿਆ ਕੰਢੇ ਵੱਡੀ ਮਾਤਰਾ ਵਿੱਚ ਮੱਛੀਆਂ ਤੇ ਹੋਰ ਜੀਵ-ਜੰਤੂ ਤੜਫ਼ ਤੜਫ਼ ਕੇ ਮਰ ਗਏ। ਇਸ ਸਬੰਧੀ ਜੀਵ-ਜੰਤੂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੰਧਲੇ ਪਾਣੀ ਕਾਰਨ ਮੱਛੀਆਂ ਨੂੰ ਆਕਸੀਜਨ ਦੀ ਘਾਟ ਹੋਣ ਕਾਰਨ ਮੌਤ ਹੋਈ ਹੈ।ਬਿਆਸ ਦਰਿਆ ਦੇ ਪਾਣੀ ਵਿੱਚ ਸੀਰੇ ਦੇ ਘੁਲਣ ਮਗਰੋਂ ਇਥੇ ਦੁਰਲਭ ਜਾਤੀ ਦੀਆਂ ਡੌਲਫਿਨ ਮੱਛੀਆਂ ਤੇ ਹਾਲ ਹੀ ਵਿੱਚ ਛੱਡੇ ਗਏ ਘੜਿਆਲਾਂ ਬਾਰੇ ਹੁਣ ਤਕ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਸੰਸਥਾ ਡਬਲਿਯੂ ਡਬਲਿਯੂਐਫ (ਵਰਲਡ ਵਾਈਲਡ ਲਾਈਫ ਫੰਡ) ਵੱਲੋਂ ਇਸ ਦਰਿਆਈ ਇਲਾਕੇ ਵਿੱਚ ਇਨ੍ਹਾਂ ਦੁਰਲਭ ਜਾਤੀ ਦੀਆਂ ਮੱਛੀਆਂ ਤੇ ਘੜਿਆਲਾਂ ਦੀ ਸਥਿਤੀ ਦਾ ਪਤਾ ਲਾਉਣ ਲਈ ਸਰਵੇਖਣ ਸ਼ੁਰੂ ਕੀਤਾ ਜਾ ਰਿਹਾ ਹੈ।ਦਰਿਆ ਵਿੱਚ ਹਾਲ ਹੀ ਵਿੱਚ 50 ਘੜਿਆਲ ਬੱਚੇ ਛੱਡੇ ਗਏ ਹਨ, ਜਿਨ੍ਹਾਂ ਜੋ ਇਸ ਵੇਲੇ ਖਤਰੇ ਵਿੱਚ ਹਨ। ਜੰਗਲੀ ਜੀਵ ਸੁਰੱਖਿਆ ਅਧਿਕਾਰੀ ਚਰਨਜੀਤ ਸਿੰਘ ਤੇ ਡਬਲਿਯੂ ਡਬਲਿਯੂ ਐਫ ਦੇ ਪੰਜਾਬ ਚੈਪਟਰ ਦੇ ਮੁਖੀ ਗੁਨਬੀਰ ਸਿੰਘ ਨੇ ਦੱਸਿਆ ਕਿ ਦਰਿਆਈ ਪਾਣੀ ਵਿੱਚ ਆਕਸੀਜ਼ਨ ਦੀ ਕਮੀ ਕਾਰਨ ਜਲ ਜੀਵਾਂ ਦਾ ਨੁਕਸਾਨ ਹੋਇਆ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me