Breaking News
Home / Entertainment / Bollywood / ਬੈਂਕਾਕ ‘ਚ ਮਚੇਗੀ ‘ਆਈਫਾ’ ਦੀ ਧੂਮ
IIFA-Awards-In-Bangkok-580x395

ਬੈਂਕਾਕ ‘ਚ ਮਚੇਗੀ ‘ਆਈਫਾ’ ਦੀ ਧੂਮ

IIFA-Awards-In-Bangkok-580x395

ਸਾਲ 2018 ਦਾ ਇੰਟਰਨੈਸ਼ਨਲ ਇੰਡੀਆ ਫ਼ਿਲਮ ਅਕੈਡਮੀ ਐਵਾਰਡ ਬੈਂਕਾਕ ‘ਚ ਹੋਣ ਵਾਲਾ ਹੈ। ਇਹ ਸ਼ੋਅ 22 ਤੋਂ 24 ਜੂਨ ਤੱਕ ਚੱਲੇਗਾ। ਇਸ ਸ਼ੋਅ ਲਈ ਬਾਲੀਵੁੱਡ ਦੇ ਦਿੱਗਜ ਸਿਤਾਰੇ ਬੈਂਕਾਕ ਲਈ ਰਵਾਨਾ ਵੀ ਹੋ ਚੁੱਕੇ ਹਨ।ਇਸ ਵਾਰ ਆਈਫਾ ਰੌਕਸ ਨੂੰ ਕਾਰਤਿਕ ਆਰੀਅਨ ਤੇ ਆਯੂਸ਼ਮਾਨ ਖੁਰਾਨਾ ਦੀ ਜੋੜੀ ਹੋਸਟ ਕਰੇਗੀ। ਜਦੋਂਕਿ ਕਰਨ ਜੌਹਰ ਤੇ ਐਕਟਰ ਰਿਤੇਸ਼ ਦੇਸ਼ਮੁਖ ਆਈਫਾ ਐਵਾਰਡਸ ਦੀ ਸੈਰੇਮਨੀ ਨੂੰ ਹੋਸਟ ਕਰਨਗੇ। ਨਾਲ ਹੀ ਸਟੇਜ ‘ਤੇ ਪ੍ਰਫਾਰਮੈਂਸ ਦੇਣਗੇ ਰਣਬੀਰ ਕਪੂਰ ਤੇ ਸ਼ਾਹਿਦ ਕਪੂਰ।ਸ਼ਾਹਿਦ ਕਪੂਰ ਡਾਂਸਿੰਗ ਦੇ ਮਾਸਟਰ ਹਨ ਤਾਂ ਰਣਬੀਰ ਵੀ ਕਿਸੇ ਤੋਂ ਘੱਟ ਨਹੀਂ। ਇਨ੍ਹਾਂ ਦੋਵਾਂ ਦੀ ਪ੍ਰਫੋਰਮਸ ‘ਤੇ ਸਭ ਦੀਆ ਨਜ਼ਰਾਂ ਰਹਿਣਗੀਆਂ। ਰਣਬੀਰ ਦਾ ਕਹਿਣਾ ਹੈ ਕਿ ਸਟੇਜ ‘ਤੇ ਪ੍ਰਫੋਰਮ ਕਰਦੇ ਸਮੇਂ ਉਹ ਨਰਵਸ ਹੋ ਜਾਂਦੇ ਹਨ।ਰਣਬੀਰ ਨੇ ਦਿੱਲੀ ‘ਚ ਹੋਈ ਆਈਫਾ ਦੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਉਨ੍ਹਾਂ ਨੂੰ ਡਾਂਸ ਰਿਹਰਸਲ ਕਰਨਾ ਕਾਫੀ ਪਸੰਦ ਹੈ। ਲਾਈਵ ਪ੍ਰਫੋਰਮ ਕਰਨ ਤੋਂ ਉਹ ਥੋੜ੍ਹਾ ਨਰਵਸ ਹੁੰਦੇ ਹਨ ਕਿਉਂਕਿ ਫ਼ਿਲਮਾਂ ‘ਚ ਤਾਂ ਟੇਕ ਹੋ ਜਾਂਦੇ ਹਨ ਪਰ ਲਾਈਵ ਤਾਂ ਦਰਸ਼ਕ ਉਨ੍ਹਾਂ ਨੂੰ ਦੇਖ ਰਹੇ ਹੂੰਦੇ ਹਨ। ਇਸ ਵਾਰ ਦਾ ਆਈਫਾ ਥਾਈਲੈਂਡ ਦੇ ਬੈਂਕਾਕ ‘ਚ ਹੋਣ ਵਾਲਾ ਹੈ। ਇਸ ਲਈ ਇਹ ਐਵਾਰਡ ਸ਼ੋਅ ਬੇਹੱਦ ਖਾਸ ਹੋਵੇਗਾ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me