Breaking News
Home / Featured / ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ, ਮਲੇਸ਼ੀਆਈ ਕੈਬਨਿਟ ‘ਚ ਸ਼ਾਮਲ ਹੋਇਆ ਸਿੱਖ

ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ, ਮਲੇਸ਼ੀਆਈ ਕੈਬਨਿਟ ‘ਚ ਸ਼ਾਮਲ ਹੋਇਆ ਸਿੱਖ

2018_5image_12_07_599950000gobind1

ਮਲੇਸ਼ੀਆ ‘ਚ ਭਾਰਤੀ ਮੂਲ ਦੇ ਰਾਜ ਨੇਤਾ ਗੋਬਿੰਦ ਸਿੰਘ ਦੇਉ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਦੇਸ਼ ਦੇ ਇਤਿਹਾਸ ਵਿਚ ਮੰਤਰੀ ਦੇ ਰੂਪ ‘ਚ ਨਿਯੁਕਤ ਕੀਤੇ ਜਾਣ ਵਾਲੇ ਉਹ ਘੱਟ ਗਿਣਤੀ ਭਾਈਚਾਰੇ ਦੇ ਪਹਿਲੇ ਵਿਅਕਤੀ ਹਨ, ਜੋ ਕਿ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। 45 ਸਾਲਾ ਗੋਬਿੰਦ ਸਿੰਘ ਨੂੰ ਸੰਚਾਰ ਅਤੇ ਮਲਟੀਮੀਡੀਆ ਮੰਤਰੀ ਨਿਯੁਕਤ ਕੀਤਾ ਗਿਆ ਹੈ। ਦੇਉ ‘ਪਾਕਤਨ ਹਰਪਨ ਗਠਜੋੜ’ ਦੇ ਕੈਬਨਿਟ ਵਿਚ ਸ਼ਾਮਲ ਦੋ ਭਾਰਤੀਆਂ ‘ਚੋਂ ਇਕ ਹਨ। ਉਨ੍ਹਾਂ ਤੋਂ ਇਲਾਵਾ ਡੈਮੋਕ੍ਰੇਟਿਕ ਐਕਸ਼ਨ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਐੱਮ. ਕੁਲਾਸੇਗਰਨ ਨੂੰ ਮਨੁੱਖੀ ਵਸੀਲੇ ਮੰਤਰੀ ਬਣਾਇਆ ਗਿਆ ਹੈ।ਦੇਉ ਮਲੇਸ਼ੀਆਈ ਸੰਸਦ ਵਿਚ ਪੁਚੋਂਗ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਉਹ ਮਲੇਸ਼ੀਆ ਦੇ ਮਰਹੂਮ ਵਕੀਲ ਅਤੇ ਸਿਆਸਤਦਾਨ ਕਿਰਪਾਲ ਸਿੰਘ ਦੇ ਪੁੱਤਰ ਹਨ। ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਉਨ੍ਹਾਂ ਨੂੰ ਨਵੇਂ ਕੈਬਨਿਟ ਵਿਚ ਸ਼ਾਮਲ ਕੀਤਾ, ਜਿਸ ਤੋਂ ਬਾਅਦ ਕੱਲ ਭਾਵ ਸੋਮਵਾਰ ਨੂੰ ਨੈਸ਼ਨਲ ਪੈਲਸ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਉਨ੍ਹਾਂ ਨੂੰ ਸਹੁੰ ਚੁਕਾਈ ਗਈ। ਦੇਸ਼ ਦੇ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ।
ਓਧਰ ‘ਮਿਰੀ ਇੰਡੀਅਨ ਐਸੋਸੀਏਸ਼ਨ’ ਦੇ ਪ੍ਰਧਾਨ, ਕੌਂਸਲਰ ਕਰਮਬੀਰ ਸਿੰਘ ਪੁਰੀ ਦੇ ਹਵਾਲੇ ਤੋਂ ਕਿਹਾ, ”ਕੈਬਨਿਟ ਵਿਚ ਪੰਜਾਬੀ ਭਾਈਚਾਰੇ ਦੇ ਇਕ ਮੈਂਬਰ ਦੇ ਤੌਰ ‘ਤੇ ਗੋਬਿੰਦ ਸਿੰਘ ਨੂੰ ਦੇਖ ਕੇ ਅਸੀਂ ਖੁਸ਼ ਹਾਂ। ਸਾਡੇ ਭਾਈਚਾਰੇ ਲਈ ਇਹ ਮਾਣ ਅਤੇ ਖੁਸ਼ੀ ਦਾ ਮੌਕਾ ਹੈ। ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਪਛਾਣ ਮਿਲਣ ਤੋਂ ਇਲਾਵਾ  ਇਹ ਮਲੇਸ਼ੀਆ ‘ਚ ਲੰਬੇ ਸਮੇਂ ਤੋਂ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਵੀ ਪਛਾਣ ਮਿਲਣਾ ਵੀ ਹੈ।” ਇੱਥੇ ਦੱਸ ਦੇਈਏ ਕਿ ਮਲੇਸ਼ੀਆ ‘ਚ ਸਿੱਖਾਂ ਦੀ ਆਬਾਦੀ ਤਕਰੀਬਨ 1,00,000 ਹੈ।

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *