Home / Culture / ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਖੁਸ਼ਖਬਰੀ,ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ

ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਖੁਸ਼ਖਬਰੀ,ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ

Shri Hemkunt Sahib for darshan Travel Start 25 may

 

ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਖੁਸ਼ਖਬਰੀ,ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ:ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ।ਸ੍ਰੀ ਹੇਮਕੁੰਟ ਸਾਹਿਬ ਲਈ ਯਾਤਰਾ ਇਸ ਮਹੀਨੇ ਦੀ 22 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ 25 ਮਈ ਤੋਂ ਇਸ ਪਵਿੱਤਰ ਅਸਥਾਨ ਦੇ ਕਿਵਾੜ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ।25 ਮਈ ਨੂੰ ਹੇਮਕੁੰਟ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ।ਸੰਗਤ 10 ਅਕਤੂਬਰ ਤੱਕ ਦਰਸ਼ਨ ਕਰ ਸਕੇਗੀ।ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ,ਰਿਸ਼ੀਕੇਸ਼ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਸੰਗਤ ਦੇ ਰਹਿਣ,ਲੰਗਰ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਜੋ ਤਾਜ਼ਾ ਬਰਫ ਪਈ ਹੈ,ਉਸ ਨੂੰ ਸੈਨਾ ਦੇ ਜਵਾਨ ਕੱਟ ਕੇ ਪੈਦਲ ਰਾਹ ਖੋਲ੍ਹਣ ਲਈ ਮੁਸ਼ੱਕਤ ਕਰ ਰਹੇ ਹਨ ਤੇ ਦੋ-ਤਿੰਨ ਦਿਨਾਂ ਤੱਕ ਪੈਦਲ ਰਾਹ ਖੁੱਲ੍ਹ ਜਾਵੇਗਾ।ਸੰਗਤ ਦੇ ਦਰਸ਼ਨਾਂ ਲਈ 25 ਮਈ ਨੂੰ ਹੇਮਕੁੰਟ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਰਿਸ਼ੀਕੇਸ਼ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਦਾ ਸੜਕ ਰਸਤਾ ਬਿਲਕੁਲ ਠੀਕ ਹੈ।ਸੰਗਤ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਰਿਸ਼ੀਕੇਸ਼ ਲਈ ਹੈਲਪਲਾਈਨ ਨੰਬਰ 01352430229, ਗੁਰਦੁਵਾਰਾ ਸ੍ਰੀਨਗਰ ਲਈ 01346252203, 7500241975, ਗੁਰਦੁਆਰਾ ਜੋਸ਼ੀਮੱਠ ਲਈ 01389222121, 7500241976, ਗੁਰਦੁਆਰਾ ਗੋਬਿੰਦ ਘਾਟ ਲਈ 01389212293, 08991322581 ਅਤੇ ਗੁਰਦੁਵਾਰਾ ਗੋਬਿੰਦ ਧਾਮ ਲਈ ਹੈਲਪਲਾਈਨ ਨੰਬਰ 01381226232, 08991322555 ਜਾਰੀ ਕੀਤੇ ਗਏ ਹਨ।

ਸ੍ਰੀ ਹੇਮਕੁੰਟ ਸਾਹਿਬ ਦਾ ਸਿੱਧਾਂ ਪਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੇ ਦਿਖਾਇਆ ਜਾਵੇਗਾ

Hemkunt Sahib || 25 May 2018 || ਹੇਮਕੁੰਟ ਸਾਹਿਬ || 25 ਮਈ 2018

Upcoming Live telecast on Chardikla Time Tv From 25 may 2018

Posted by Chardikla Time TV Live on Monday, May 21, 2018

About admin

Check Also

ਆਖਿਰ ਕਿਉਂ ਮੰਗਣੀ ਪਈ ਪੰਜਾਬ ਸਿਿਵਲ ਸਕੱਤਰੇਤ ਦੇ ਕਰਮਚਾਰੀਆਂ ਨੂੰ ਭੀਖ

ਚੰਡੀਗੜ੍ਹ: ਅੱਜ ਬੁੱਧਵਾਰ ਸਵੇਰੇ ਪੰਜਾਬ ਸਿਿਵਲ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਸ. ...

Leave a Reply

Your email address will not be published. Required fields are marked *

My Chatbot
Powered by Replace Me