Home / Entertainment / Bollywood / ਜ਼ਬਰਦਸਤ ਹੈ ‘ਮੋਗਲੀ’ ਦਾ ਟ੍ਰੇਲਰ
Mowgli-trailer-700x300

ਜ਼ਬਰਦਸਤ ਹੈ ‘ਮੋਗਲੀ’ ਦਾ ਟ੍ਰੇਲਰ

 

mowgli-movie-trailer-963136-580x350

ਵਾਰਨਰ ਬਰਦਰਸ ਨੇ ਆਪਣੀ ਫ਼ਿਲਮ ‘ਮੋਗਲੀ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ‘ਮੋਗਲੀ’ ਬੱਚੀਆਂ ਦਾ ਪਸੰਦੀਦਾ ਕਿਰਦਾਰ ਹੈ। ਜੰਗਲ ‘ਚ ਜਾਨਵਰਾਂ ਨਾਲ ਬੱਚੇ ਦੀ ਦੋਸਤੀ ਨੂੰ ਔਡੀਅੰਸ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਅਦ ਮੋਗਲੀ ਇੱਕ ਵਾਰ ਫੇਰ ਵਾਪਸ ਆ ਰਿਹਾ ਹੈ।ਫ਼ਿਲਮ ਦੀ ਕਹਾਣੀ ‘ਦ ਜੰਗਲ ਬੁੱਕ’ ਨੂੰ ਅੱਗੇ ਵਧਾਉਂਦੀ ਹੇ। ਇਸ ‘ਚ ਮੋਗਲੀ ਰੋਹਨ ਚੰਦ ਬਣੇ ਹਨ। ਫ਼ਿਲਮ ਦਾ ਟ੍ਰੇਲਰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਇਹ ਮੋਗਲੀ ਦੇ ਜ਼ਿੰਦਾ ਰਹਿਣ ਦੇ ਸੰਘਰਸ਼ ਦੀ ਕਹਾਣੀ ਹੈ।ਫ਼ਿਲਮ ਦੇ ਵਿਜ਼ੂਅਲ ਤੇ ਐਨੀਮੇਸ਼ਨ ਕਾਫੀ ਸ਼ਾਨਦਾਰ ਹੈ ਤੇ ਨਿਤਿਨ ਸਾਹਨੀ ਦਾ ਮਿਊਜ਼ਿਕ ਫ਼ਿਲਮ ‘ਚ ਜਾਨ ਪਾ ਰਿਹਾ ਹੈ। ਪਿਛਲੀ ਫ਼ਿਲਮ ‘ਚ ਮੋਗਲੀ ਦੇ ਦੋਸਤ ਬਘੀਰਾ ਤੇ ਬੱਲੂ ਹਰ ਮੁਸ਼ਕਲ ‘ਚ ਉਸ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ 2016 ‘ਚ ਆਈ ਫ਼ਿਲਮ ‘ਚ ਮੋਗਲੀ ਦਾ ਦੁਸ਼ਮਨ ਸ਼ੇਰਖਾਨ ਸੀ ਜੋ ਇਸ ਫ਼ਿਲਮ ‘ਚ ਵੀ ਉਹੀ ਕਿਰਦਾਰ ਨਿਭਾ ਰਿਹਾ ਹੈ ਪਰ ਇਸ ਵਾਰ ਫ਼ਿਲਮ ‘ਚ ਕਈ ਲੋਕ ਵੀ ਨਜ਼ਰ ਆਉਣਗੇ।ਹੁਣ ਜਾਨਵਰਾਂ ਦੇ ਨਾਲ-ਨਾਲ ਫ਼ਿਲਮ ‘ਚ ਕੁਝ ਮਨੁੱਖਾਂ ਦੀ ਐਂਟਰੀ ਤੋਂ ਬਾਅਦ ਮੋਗਲੀ ਦੀ ਜਿੰਦਗੀ ਕਿਸ ਤਰ੍ਹਾਂ ਦਾ ਮੋੜ ਲੈਂਦੀ ਹੈ ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।

About admin

Check Also

ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪਠਾਨਕੋਟ 'ਚ ਪੁਲਿਸ ਚੌਕਸ

ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪਠਾਨਕੋਟ ‘ਚ ਪੁਲਿਸ ਚੌਕਸ

ਅੱਤਵਾਦੀਆਂ ਵਲੋਂ ਪਠਾਨਕੋਟ ਏਅਰਬੇਸ ਕੀਤੇ ਗਏ ਹਮਲੇ ਤੋਂ ਬਾਅਦ ਰੋਜ਼ਾਨਾ ਕਿਸੇ ਨਾ ਕਿਸੇ ਰੇਲਵੇ ਸਟੇਸ਼ਨ ...

Leave a Reply

Your email address will not be published. Required fields are marked *

My Chatbot
Powered by Replace Me