Breaking News
Home / Delhi / ਆਖਿਰ ਕਾਂਗਰਸ ਨੇ ਬਣਾਈ ਕਰਨਾਟਕ ’ਚ ਸਰਕਾਰ, ਕੁਮਾਰਸਵਾਮੀ ਬਣੇ ਮੁੱਖ-ਮੰਤਰੀ
o-RAHUL-GANDHI-facebook2

ਆਖਿਰ ਕਾਂਗਰਸ ਨੇ ਬਣਾਈ ਕਰਨਾਟਕ ’ਚ ਸਰਕਾਰ, ਕੁਮਾਰਸਵਾਮੀ ਬਣੇ ਮੁੱਖ-ਮੰਤਰੀ

o-RAHUL-GANDHI-facebook2
ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਕਰਨਾਟਕ ਵਿਧਾਨ ਸਭਾ ਵਿੱਚ ਭਰੋਸੇ ਦਾ ਮੱਤ ਹਾਸਲ ਕਰ ਲਿਆ ਹੈ। ਸਵਾਮੀ ਦੀ ਇਸ ਸਫ਼ਲਤਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਪਣੇ ਲੀਡਰ ਬੀਐਸ ਯੇਦਯੁਰੱਪਾ ਦੀ ਅਗਵਾਈ ਹੇਠ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਲੋਕਾਂ ਨੇ ਉਨ੍ਹਾਂ ਉੱਪਰ ਪੂਰਾ ਵਿਸ਼ਵਾਸ ਨਹੀਂ ਜਤਾਇਆ।
Kumaraswamy-580x395
ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਉਹ ਅਗਲੇ ਪੰਜ ਸਾਲਾਂ ਦੌਰਾਨ ਸਥਾਈ ਸਰਕਾਰ ਬਣਾਈ ਰੱਖਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਗੌੜਾ ਪਰਿਵਾਰ ਸੱਤਾ ਦਾ ਭੁੱਖਾ ਨਹੀਂ ਕਿਉਂਕਿ ਉਨ੍ਹਾਂ ਆਪਣੇ ਸਿਆਸੀ ਸਫ਼ਰ ਦਾ ਜ਼ਿਆਦਾਤਰ ਪੈਂਡਾ ਵਿਰੋਧੀ ਧਿਰ ਵਜੋਂ ਹੀ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨਗੇ। ਕਿਸਾਨਾਂ ਦੀ ਕਰਜ਼ ਮੁਆਫ਼ੀ ਕੁਮਾਰਸਵਾਮੀ ਸਰਕਾਰ ਦੇ ਚੋਣ ਵਾਅਦਿਆਂ ਵਿੱਚੋਂ ਇੱਕ ਹੈ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *