Breaking News
Home / Entertainment / ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਸਥਾਪਿਤ ਹੋਵੇਗਾ ਮੋਮ ਦਾ ਪੁਤਲਾ
2217367__bhu

ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਸਥਾਪਿਤ ਹੋਵੇਗਾ ਮੋਮ ਦਾ ਪੁਤਲਾ

2217367__bhu

ਜੈਪੁਰ ਦੇ ਨਾਹਰ ਗੜ੍ਹ ਕਿਲ੍ਹੇ ਵਿਖੇ ਸਥਿਤ ਵੈਕਸ ਮਿਊਜ਼ੀਅਮ ‘ਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਮੋਮ ਦਾ ਪੁਤਲਾ ਸਥਾਪਿਤ ਕੀਤਾ ਜਾਵੇਗਾ। ਇਸ ਮਿਊਜ਼ੀਅਮ ਵਿਚ ਮੋਮ ਤੇ ਸਿਲੀਕਾਨ ਦੇ ਪੁਤਲੇ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿਚ ਮਹਾਰਾਣਾ ਪ੍ਰਤਾਪ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ, ਮਦਰ ਟਰੇਸਾ, ਅਮਿਤਾਭ ਬਚਣ, ਸਚਿਨ ਤੇਂਦੁਲਕਰ ਸਮੇਤ ਕਈ ਹੋਰ ਹਸਤੀਆਂ ਜ਼ਿਕਰਯੋਗ ਹਨ। ਭਾਰਤੀ ਹਾਕੀ ਨੂੰ ਕਈ ਸੁਨਹਿਰੀ ਪਲ ਦਿਵਾਉਣ ਵਾਲੇ 32 ਸਾਲਾਂ ਸੰਦੀਪ ਸਿੰਘ ਨੂੰ ‘ਫਲੀਕਰ ਸਿੰਘ’ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ 2006 ਵਿਚ ਦਿੱਲੀ ‘ਚ ਨੈਸ਼ਨਲ ਕੈਂਪ ਵਿਚ ਸ਼ਾਮਲ ਹੋਣ ਸਮੇਂ ਟਰੇਨ ਯਾਤਰਾ ਦੌਰਾਨ ਸੰਦੀਪ ਸਿੰਘ ਦੇ ਭਟਕੀ ਹੋਈ ਗੋਲੀ ਲੱਗ ਗਈ ਸੀ। ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ ਪਰ ਏਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ ਸੰਦੀਪ ਸਿੰਘ ਦੋ ਸਾਲਾਂ ਬਾਅਦ ਤੰਦਰੁਸਤ ਹੋ ਕੇ ਖੇਡ ਦੇ ਮੈਦਾਨ ਵਿਚ ਵਾਪਸ ਪਰਤੇ। ਉਸੇ ਸਾਲ ਉਨ੍ਹਾਂ ਨੇ ਸੁਲਤਾਨ ਅਜਲਾਨ ਸ਼ਾਹ ਕੱਪ ਵਿਚ ਭਾਰਤ ਨੂੰ ਦੂਸਰਾ ਸਥਾਨ ਦਿਵਾਇਆ

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *