Home / Entertainment / ਆਈਪੀਐਲ 11 ’ਚ ਧੋਨੀ ਦੀ ਚੇਨਈ ਤੀਜੀ ਵਾਰ ਬਣੀ ਚੈਂਪੀਅਨ, ਵਾਟਸਨ ਅੱਗੇ ਬੇਹਾਲ ਹੋਈ ਰੈਦਰਾਬਾਦ
final-580x395

ਆਈਪੀਐਲ 11 ’ਚ ਧੋਨੀ ਦੀ ਚੇਨਈ ਤੀਜੀ ਵਾਰ ਬਣੀ ਚੈਂਪੀਅਨ, ਵਾਟਸਨ ਅੱਗੇ ਬੇਹਾਲ ਹੋਈ ਰੈਦਰਾਬਾਦ

final-580x395

ਸ਼ੇਨ ਵਾਟਸਨ ਨੇ 57 ਗੇਂਦਾਂ ਵਿੱਚ ਨਾਬਾਦ 117 ਦੌੜਾਂ ਬਣਾ ਕੇ ਚੇਨਈ ਸੁਪਰ ਕਿੰਗਜ਼ ਨੂੰ ਤੀਜੀ ਵਾਰ ਆਈਪੀਐਲ ਦਾ ਚੈਂਪੀਅਨ ਬਣਾਇਆ। ਉਸ ਦੀ ਸ਼ਨਦਾਰ ਪਾਰੀ ਦੀ ਬਦੌਲਤ ਚੇਨਈ ਨੇ ਹੈਦਰਾਬਾਦ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾਇਆ।ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਿਦਆਂ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਦਾ ਸਕੋਰ ਬਣਾਇਆ। ਇਸ ਸੀਜ਼ਨ ਵਿੱਚ ਜਿਸ ਤਰ੍ਹਾਂ ਹੈਦਰਾਬਾਦ ਨੇ ਗੇਂਦਬਾਜ਼ੀ ਕੀਤੀ, ਉਸ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਜੇਤੂ ਹੈਦਰਾਬਾਦ ਦੀ ਟੀਮ ਹੀ ਹੋਵੇਗੀ ਪਰ ਵਾਟਸਨ ਨੇ ਇਕੱਲਿਆਂ ਹੀ ਹੈਦਰਾਬਾਦ ਦੇ ਖਿਡਾਰੀਆਂ ਨੂੰ ਬੇਹਾਲ ਕਰ ਦਿੱਤਾ ਤੇ ਸਿਰਫ਼ 18.3 ਓਵਰਾਂ ਵਿੱਚ ਹੀ 178 ਦੌੜਾਂ ਦਾ ਲਕਸ਼ ਪੂਰਾ ਕਰ ਲਿਆ। ਚੇਨਈ ਨੇ ਸਿਰਫ਼ ਦੋ ਵਿਕਟਾਂ ਗਵਾਈਆਂ।ਚੇਨਈ ਦੀ ਟੀਮ ਨੇ ਸਾਲ 2010 ਤੇ 2011 ਵਿੱਚ ਵੀ ਲੀਗ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ। ਇਹ ਚੇਨਈ ਦੀ ਆਈਪੀਐਲ ਵਿੱਚ ਤੀਜੀ ਜਿੱਤ ਹੈ। ਇਸ ਨਾਲ ਇਹ ਟੀਮ ਸਭ ਤੋਂ ਵੱਧ ਆਈਪੀਐਲ ਖ਼ਿਤਾਬ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਦੇ ਬਰਾਰ ਪਹੁੰਚ ਗਈ ਹੈ। ਇਹ ਚੇਨਈ ਦਾ 7ਵਾਂ ਆਈਪੀਐਲ ਤੇ ਉਸ ਦੇ ਕਪਤਾਨ ਧੋਨੀ ਦਾ 8ਵਾਂ ਫੀਈਨਲ ਮੁਕਾਬਲਾ ਸੀ।

 

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me