Breaking News
Home / Entertainment / Bollywood / ਕਰੀਨਾ ਮੁੜ ਕਰੇਗੀ ਕਰਨ ਜੌਹਰ ਨਾਲ ਕੰਮ
kareena-karan-784x441

ਕਰੀਨਾ ਮੁੜ ਕਰੇਗੀ ਕਰਨ ਜੌਹਰ ਨਾਲ ਕੰਮ

kareena-karan-784x441

 

‘ਵੀਰੇ ਦੀ ਵੈਡਿੰਗ’ ‘ਚ ਗਲੈਮਰ ਦਾ ਤੜਕਾ ਲਾਉਣ ਮਗਰੋਂ ਕਰੀਨਾ ਕਪੂਰ ਖਾਨ ਆਪਣੀ ਅਗਲੀ ਫ਼ਿਲਮ ‘ਚ ਮਾਂ ਦਾ ਰੋਲ ਕਰਨ ਲਈ ਤਿਆਰ ਹੈ। ਬੇਬੋ ਦੀ ਨਵੀਂ ਫ਼ਿਲਮ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਹੇਠ ਬਣੇਗੀ। ਕਰਨ ਜੌਹਰ ਤੇ ਕਰੀਨਾ ਨੇ ਪਹਿਲਾਂ ‘ਕੀ ਐਂਡ ਕਾ’ ਫ਼ਿਲਮ ‘ਚ ਕੰਮ ਕੀਤਾ ਹੈ। ਕਿਸੇ ਕਾਰਨ ਦੋਵਾਂ ਦੀ ਦੋਸਤੀ ਟੁੱਟ ਗਈ ਸੀ ਪਰ ਹੁਣ ਲੰਬੇ ਸਮੇਂ ਬਾਅਦ ਦੋਵਾਂ ਨੇ ਇਕੱਠੇ ਕੰਮ ਕਰਨ ਦਾ ਫੈਸਲਾ ਲਿਆ ਹੈ। ਕਰੀਨਾ ਦੀ ਇਸ ਫ਼ਿਲਮ ਨੂੰ ਰਾਜ ਮਹਿਤਾ ਡਾਇਰੈਕਟ ਕਰਨਗੇ।ਕਰੀਨਾ ਦੀ ਆਉਣ ਵਾਲੀ ਇਹ ਫ਼ਿਲਮ ਇੱਕ ਚੰਗੀ ਮਾਂ ਦੀ ਕਹਾਣੀ ਹੋਵੇਗੀ ਤੇ ਇਹ ਇੱਕ ਰੋਮ-ਕੋਮ ਫ਼ਿਲਮ ਹੋਵੇਗੀ, ਜੋ ਲੋਕਾਂ ਨੂੰ ਚੰਗਾ ਮੈਸੇਜ ਵੀ ਦਵੇਗੀ। ਇਸ ਤੋਂ ਪਹਿਲਾਂ ਕਰੀਨਾ ਸ਼ਾਹਰੁਖ ਦੇ ਨਾਲ ਫ਼ਿਲਮ ‘ਰਾ-ਵਨ’ ‘ਚ ਮਾਂ ਦਾ ਰੋਲ ਕਰ ਚੁੱਕੀ ਹੈ।ਰਾਜ ਮਹਿਤਾ ਦੀ ਇਸ ਫ਼ਿਲਮ ‘ਚ ਕਰੀਨਾ ਕਪੂਰ ਤੋਂ ਇਲਾਵਾ 3 ਹੋਰ ਮੁੱਖ ਕਿਰਦਾਰ ਹੋਣਗੇ। ਫ਼ਿਲਮ ਦੀ ਕਹਾਣੀ ਦੋ ਵਿਆਹੁਤਾ ਜੋੜੀਆਂ ਦੁਆਲੇ ਘੁੰਮਦੀ ਹੋਵੇਗੀ। ਜਿਥੇ ਇੱਕ ਕੱਪਲ ਕਾਫੀ ਸਮੇਂ ਤੋਂ ਵਿਆਹੁਤਾ ਹੈ ਤੇ ਦੂਜੇ ਕੱਪਲ ਦੀ ਹਾਲ ਹੀ ‘ਚ ਵਿਆਹ ਹੋਇਆ ਹੈ।

About admin

Check Also

ਲੋਕ ਕੈਪਟਨ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ 2019 ‘ਚ ਦੇਣਗੇ ਜਵਾਬ : ਸਿਮਰਜੀਤ ਸਿੰਘ ਬੈਂਸ

ਲੁਧਿਆਣਾ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕੈਪਟਨ ਸਰਕਾਰ ਵੱਲੋਂ ਕੀਤੇ ਦਾਅਵਿਆਂ ਕਾਰਨ ਲੋਕਾਂ ਨੇ ...

Leave a Reply

Your email address will not be published. Required fields are marked *