Breaking News
Home / Featured / ਅੱਜ ਤੋਂ ਦੇਸ਼ ਦੇ 10 ਲੱਖ ਬੈਂਕ ਕਰਮਚਾਰੀ, ਦੋ ਦਿਨਾਂ ਹੜਤਾਲ ‘ਤੇ
4756-580x370

ਅੱਜ ਤੋਂ ਦੇਸ਼ ਦੇ 10 ਲੱਖ ਬੈਂਕ ਕਰਮਚਾਰੀ, ਦੋ ਦਿਨਾਂ ਹੜਤਾਲ ‘ਤੇ

ਅੱਜ ਤੋਂ ਦੇਸ਼ ਦੇ 10 ਲੱਖ ਬੈਂਕ ਕਰਮਚਾਰੀ, ਦੋ ਦਿਨਾਂ ਹੜਤਾਲ ‘ਤੇ ਚੱਲੇ ਗਏ ਹਨ, ਜਿਸ ਕਾਰਨ ਪੂਰੇ ਦੇਸ਼ ‘ਚ ਬੈਂਕਾਂ ਦਾ ਕੰਮ-ਕਾਜ ਠੱਪ ਹੋ ਗਿਆ ਹੈ। ਅਤੇ ਇਸੇ ਕਾਰਨ, ਆਮ ਜਨਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤਹਿਤ, ਚੰਡੀਗੜ੍ਹ ਦੇ ਬੈਂਕ ਸਕੇਅਰ ‘ਚ ਇੱਕ ਵਿਸ਼ਾਲ ਧਰਨਾ-ਪ੍ਰਦਰਸ਼ਨ, ਬੈਂਕ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ‘ਚ ਬੈਂਕ ਕਰਮੀ, ਆਪਣੀਆਂ ਮੰਗਾਂ ਨੂੰ ਲੈ ਕੇ ਜੰਮ੍ਹ ਕੇ ਨਾਅਰੇਬਾਜ਼ੀ ਕਰ ਰਹੇ ਹਨ। ਤਨਖ਼ਾਹ ‘ਚ ਕੇਵਲ 2 ਫੀਸਦੀ ਵਾਧੇ ਦੇ ਵਿਰੋਧ ‘ਚ ਭਾਰਤੀ ਬੈਂਕ ਸੰਘ ਨੇ ਇਹ ਹੜਤਾਲ ਸੱਦੀ ਹੈ। ਉਧਰ…..ਜਲੰਧਰ ਵਿਖੇ ਵੀ ਦੇਸ਼ ਭਰ ਦੇ 10 ਲੱਖ ਦੇ ਕਰੀਬ ਮੁਲਾਜ਼ਮ ਤੇ ਅਧਿਕਾਰੀ 30 ਅਤੇ 31 ਮਈ ਨੂੰ ਮੁਕੰਮਲ ਬੈਂਕ ਹੜਤਾਲ ‘ਚ ਹਿੱਸਾ ਲੈ ਰਹੇ ਹਨ। ਦੱਸਦਈਏ ਕਿ ਬੈਂਕ ਮੁਲਾਜ਼ਮਾਂ ਦੇ ਆਗੂਆਂ ਅਨੁਸਾਰ ਪਹਿਲੀ ਨਵੰਬਰ 2017 ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾਂ ਨਹੀਂ ਹੋਇਆ ਅਤੇ ਲੰਬੇ ਸਮੇਂ ਤੋਂ ਬੈਂਕ ਮੁਲਾਜ਼ਮ ਤਨਖਾਹਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ 10ਵੇਂ ਤਨਖਾਹ ਸਮਝੌਤੇ ਦੀ ਮੁਨਿਆਦ 31 ਅਕਤੂਬਰ, 2017 ਨੂੰ ਪੂਰੀ ਹੋ ਚੁੱਕੀ ਹੈ ਤੇ 1 ਨਵੰਬਰ, 2017 ਤੋਂ ਨਵਾਂ ਸਮਝੌਤਾ ਹੋਣਾ ਹੈ। ਸੂਤਰਾਂ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਾਕੀ ਮਹਿਕਮਿਆਂ ਦੇ ਮੁਤਾਬਕ ਪਹਿਲਾਂ ਹੀ ਬਹੁਤ ਘੱਟ ਹਨ ਪਰ ਕੰਮ ਦਾ ਬੋਝ ਦਿਨ-ਬ-ਦਿਨ ਵਧ ਰਿਹਾ ਹੈ। ਬੈਂਕ ਮੁਲਾਜ਼ਮਾਂ ਨੇ ਦਿਨ-ਰਾਤ ਇੱਕ ਕਰਕੇ ਜਨਧਨ ਯੋਜਨਾ, ਮੁਦਰਾ ਯੋਜਨਾ, ਨੋਟਬੰਦੀ ਆਦਿ ਨੂੰ ਆਪਣੀ ਸਿਹਤ ਤੇ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾਂ ਮਿੱਥੇ ਸਮੇਂ ਤੋਂ ਵੀ ਵੱਧ ਕੰਮ ਕਰਕੇ ਸਿਰੇ ਚੜ੍ਹਾਇਆ। ਇਸ ਸਬੰਧੀ ਯੂਐਫਬੀਯੂ ਵੱਲੋਂ 30 ਤੇ 31 ਮਈ ਨੂੰ ਦੋ ਰੋਜਾ ਹੜਤਾਲ ਕੀਤੀ ਜਾ ਰਹੀ ਹੈ।ਬੈਂਕ ਮੁਲਾਜ਼ਮਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਜੇਕਰ ਉਨ੍ਹਾਂ ਦੀ ਤਨਖਾਹ ਵਿੱਚ ਵਾਧੇ ਵਾਲੀ ਗੱਲ ਨਾ ਮੰਨੀ ਤਾਂ ਉਹ ਬਹੁਤ ਤਿੱਖਾ ਸੰਘਰਸ਼ ਛੇੜਨਗੇ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me