Home / Entertainment / ਦੂਜੇ ਦਿਨ ਵੀ ਜਾਰੀ ਰਿਹਾ ‘ਕੈਰੀ ਆਨ ਜੱਟਾ 2’ ਦੀ ਰਿਕਾਰਡਤੋੜ ਕਮਾਈ ਦਾ ਸਿਲਸਿਲਾ
2018_6image_13_59_027040000carryonjatta22

ਦੂਜੇ ਦਿਨ ਵੀ ਜਾਰੀ ਰਿਹਾ ‘ਕੈਰੀ ਆਨ ਜੱਟਾ 2’ ਦੀ ਰਿਕਾਰਡਤੋੜ ਕਮਾਈ ਦਾ ਸਿਲਸਿਲਾ

2018_6image_13_59_027040000carryonjatta22-ll

‘ਕੈਰੀ ਆਨ ਜੱਟਾ 2’ ਫਿਲਮ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ, ਜਿਸ ਦਾ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫਿਲਮ ਨੇ ਪਹਿਲੇ ਦਿਨ ਰਿਕਾਰਡਤੋੜ 3.61 ਕਰੋੜ ਰੁਪਏ ਦੀ ਕਮਾਈ ਕੀਤੀ। ਉਥੇ ਦੂਜੇ ਦਿਨ ਫਿਲਮ ਨੇ ਕੁਲ 4.26 ਕਰੋੜ ਰੁਪਏ ਦੀ ਕਮਾਈ ਨਾਲ ਦੂਜੇ ਦਿਨ ਵੀ ਨਵਾਂ ਰਿਕਾਰਡ ਬਣਾਇਆ ਹੈ। ਫਿਲਮ ਦੇ ਦੋ ਦਿਨਾਂ ਦੀ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਲ 7.87 ਕਰੋੜ ਰੁਪਏ ਬਣਦੀ ਹੈ। ਦੱਸਣਯੋਗ ਹੈ ਕਿ ਇਹ ਫਿਲਮ ਦੀ ਕੁਲ (ਗਰਾਸ) ਕਮਾਈ ਹੈ, ਸ਼ੁੱਧ (ਨੈੱਟ) ਨਹੀਂ।ਖਾਸ ਗੱਲ ਇਹ ਹੈ ਕਿ ਇਹ ਕਮਾਈ ਸਿਰਫ ਭਾਰਤੀ ਬਾਕਸ ਆਫਿਸ ਦੀ ਹੈ। _7ac3444c-4151-11e8-9c90-d40a08109dff

ਵਿਦੇਸ਼ਾਂ ‘ਚ ਫਿਲਮ ਦੀ ਕਮਾਈ ਦੇ ਅੰਕੜੇ ਆਉਣੇ ਅਜੇ ਬਾਕੀ ਹਨ।ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ‘ਕੈਰੀ ਆਨ ਜੱਟਾ 2’ ਸਾਲ 2012 ‘ਚ ਆਈ ਫਿਲਮ ‘ਕੈਰੀ ਆਨ ਜੱਟਾ’ ਦੀ ਸੀਕੁਅਲ ਹੈ, ਜਿਸ ਨੇ ਉਸ ਵੇਲੇ ਕਾਮੇਡੀ ਫਿਲਮਾਂ ਦਾ ਨਵਾਂ ਦੌਰ ਸ਼ੁਰੂ ਕੀਤਾ ਸੀ। ਇਸ ਫਿਲਮ ਨੇ ਇਹ ਗੱਲ ਵੀ ਸਾਬਿਤ ਕਰ ਦਿੱਤੀ ਹੈ ਕਿ ਕੁਝ ਵੱਖਰਾ ਚਾਹੁਣ ਵਾਲੇ ਦਰਸ਼ਕ ਕਾਮੇਡੀ ਦਾ ਤੜਕਾ ਅਜੇ ਵੀ ਬੇਹੱਦ ਪਸੰਦ ਕਰਦੇ ਹਨ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me