Breaking News
Home / Featured / ‘ਆਪ’ ‘ਚ ਮਚੀ ਖਲਬਲੀ, ‘ਝਾੜੂ’ ਤੀਲਾ ਤੀਲਾ ਹੋਣ ਦੀ ਕਗਾਰ ‘ਤੇ..
_272846ca-525f-11e7-8a38-d46223a68388.png

‘ਆਪ’ ‘ਚ ਮਚੀ ਖਲਬਲੀ, ‘ਝਾੜੂ’ ਤੀਲਾ ਤੀਲਾ ਹੋਣ ਦੀ ਕਗਾਰ ‘ਤੇ..

_272846ca-525f-11e7-8a38-d46223a68388.png

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਖਾਨਾਜੰਗੀ ਜਾਰੀ ਹੈ। ਜਿਹੜਾ ਵੀ ਲੀਡਰ ਉੱਭਰਨ ਲੱਗਦਾ ਹੈ, ਉਸ ਖਿਲਾਫ ਸਾਜਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਵਾਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨਿਸ਼ਾਨੇ ‘ਤੇ ਹਨ। ਸੋਸ਼ਲ ਮੀਡੀਆ ‘ਤੇ ਆਡੀਓ ਵਾਇਰਲ ਹੋਈ ਹੈ। ਇਸ ਵਿੱਚ ਖਹਿਰਾ ਖਿਲਾਫ ਸਾਜਿਸ਼ ਘੜੀ ਜਾ ਰਹੀ ਹੈ। ਖਹਿਰਾ ਦਾ ਦਾਅਵਾ ਹੈ ਕਿ ਆਡੀਓ ਵਿੱਚ ਇਹ ਪੰਜਾਬ ਦੇ ਸੰਗਠਨ ਦੇ ਇੰਚਾਰਜ ਗੈਰੀ ਵੜਿੰਗ ਤੇ ਦਿੱਲੀ ਤੋਂ ‘ਆਪ’ ਆਗੂ ਸੁਮੀਤ ਯਾਦਵ ਵਿਚਾਲੇ ਗੱਲਬਾਤ ਹੈ। ਖਹਿਰਾ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦੇ ਹੀ ਕੁਝ ਆਗੂ ਉਸ ਦੀਆਂ ਜੜ੍ਹਾਂ ਵੱਢ ਰਹੇ ਹਨ। ਸੂਤਰਾਂ ਅਨੁਸਾਰ ਇਹ ਆਡੀਓ ਉਦੋਂ ਦੀ ਹੈ, ਜਦੋਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਣਹਾਨੀ ਦੇ ਕੇਸ ‘ਚ ਮੁਆਫੀ ਮੰਗੀ ਸੀ। ਉਦੋਂ ਖਹਿਰਾ ਨੇ ਕੇਜਰੀਵਾਲ ਦੀ ਇਸ ਕਾਰਵਾਈ ਦਾ ਭਾਰੀ ਵਿਰੋਧ ਕੀਤਾ ਸੀ। ਖਹਿਰਾ ਦਾ ਕਹਿਣਾ ਹੈ ਕਿ ਪਾਰਟੀ ਦੇ ਬੰਦਿਆਂ ਵੱਲੋਂ ਹੀ ਉਸ ਵਿਰੁੱਧ ਸਾਜ਼ਿਸ਼ਾਂ ਘੜਨ ਦਾ ਉਸ ਨੂੰ ਬੜਾ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਾਰਟੀਆਂ ਨਹੀਂ ਚੱਲ ਸਕਦੀਆਂ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me