Breaking News
Home / Featured / ਨਹੀਂ ਭੁੱਲਿਆ ਜਾ ਸਕਦਾ ਸਾਕਾ ‘ਨੀਲਾ ਤਾਰਾ’
operation-blue-star-580x395

ਨਹੀਂ ਭੁੱਲਿਆ ਜਾ ਸਕਦਾ ਸਾਕਾ ‘ਨੀਲਾ ਤਾਰਾ’

ਨਹੀਂ ਭੁੱਲਿਆ ਜਾ ਸਕਦਾ ਸਾਕਾ 'ਨੀਲਾ ਤਾਰਾ'

ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਸਾਕਾ ਨੀਲਾ ਤਾਰਾ ਦੀ ਬਰਸੀ ਅੱਜ ਮਨਾਈ ਜਾ ਰਹੀ ਹੈ ।ਸਿੱਖ ਸੰਗਤ ਸ੍ਰੋਮਣੀ ਕਮੇਟੀ ਦੀ ਅਗਵਾਈ ‘ਚ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਗਮਾ ‘ਚ ਸ਼ਿਰਕਤ ਕਰੇਗੀ।ਕਾਬਿਲੇਗੌਰ ਹੈ ਕਿ ਤਤਕਾਲੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਸੀ ਜਿਸ ਦੌਰਾਨ ਵੱਡੀ ਗਿਣਤੀ ਸਿੱਖ ਸ਼ਰਧਾਲੂ ਸ਼ਹੀਦ ਹੋ ਗਏ ।

operation-blue-star-580x395

ਧਰਮ ਯੁੱਧ ਮੋਰਚੇ ਦੇ ਮੁੱਖ ਆਗੂ ,ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਫੌਜ ਨੂੰ ਟੱਕਰ ਦਿੱਤੀ ਤੇ ਅੰਤ ਸ਼ਹੀਦ ਹੋ ਗਏ ਸਨ।ਇਸ ਹਮਲੇ ਤੋਂ ਬਾਅਦ ਸਿੱਖ ਜਗਤ ਨੇ ਉਬਾਲ ਖਾਧਾ ਤੇ ਸਿੱਖ ਫੌਜੀਆਂ ਨੇ ਰੋਸ ਵਜੋਂ ਬੈਰਕਾਂ ਛੱਡ ਦਿੱਤੀਆਂ ਸਨ, ਦੱਸਿਆ ਜਾਂਦੈ ਕਿ ਹਮਲਾ ਤਿੰਨ ਜੂਨ ਤੋਂ ਸ਼ੁਰੂ ਹੋਇਆ ਤੇ 6 ਜੂਨ ਨੂੰਂ ਖਤਮ ਹੋਇਆ ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟੈਂਕਾਂ ਨੇ ਗੋਲੇ ਵਰ੍ਹਾਏ ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ । ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 34ਵਾਂ ‘ਸ਼ਹੀਦੀ ਸਮਾਗਮ’ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ‘ਤੇ ਵਿਖਾਇਆ ਜਾਵੇਗਾ।

 

You Can Also watch:

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me