Home / Culture / ਪੰਜਾਬ ਦੇ ਕਿਸਾਨਾਂ ਨੇ ਹੜਤਾਲ ਕੀਤੀ ਖਤਮ , ਸ਼ਹਿਰਾਂ ਨੂੰ ਦੁੱਧ ਤੇ ਫਲ-ਸਬਜ਼ੀਆਂ ਦੀ ਸਪਲਾਈ ਹੋਈ ਸ਼ੁਰੂ
Farmers strike

ਪੰਜਾਬ ਦੇ ਕਿਸਾਨਾਂ ਨੇ ਹੜਤਾਲ ਕੀਤੀ ਖਤਮ , ਸ਼ਹਿਰਾਂ ਨੂੰ ਦੁੱਧ ਤੇ ਫਲ-ਸਬਜ਼ੀਆਂ ਦੀ ਸਪਲਾਈ ਹੋਈ ਸ਼ੁਰੂ

farmers Strike1
ਪੰਜਾਬ ਦੇ ਕਿਸਾਨਾਂ ਨੇ ਹੜਤਾਲ ਕੀਤੀ ਖਤਮ , ਸ਼ਹਿਰਾਂ ਨੂੰ ਦੁੱਧ ਤੇ ਫਲ-ਸਬਜ਼ੀਆਂ ਦੀ ਸਪਲਾਈ ਹੋਈ ਸ਼ੁਰੂ:ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਹੜਤਾਲ ਵਾਪਸ ਲੈਣ ਮਗਰੋਂ ਅੱਜ ਸ਼ਹਿਰਾਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ।ਕਿਸਾਨ ਜਥੇਬੰਦੀਆਂ ਵੱਲੋਂ 1 ਤੋਂ 10 ਜੂਨ ਤੱਕ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਪਰ ਵੱਧ ਰਹੇ ਟਕਰਾਅ ਕਰਕੇ 6 ਜੂਨ ਨੂੰ ਹੀ ਵਾਪਸ ਲੈ ਲਿਆ ਹੈ ,ਕਿਸਾਨਾਂ ਵੱਲੋਂ ਕਿਸਾਨ ਖ਼ੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਣ ਲਈ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਵਰਗੇ ਮੁੱਦਿਆਂ ਨੂੰ ਲੈ ਕੇ ਰਾਸ਼ਟਰੀ ਕਿਸਾਨ ਮਹਾਂਸੰਘ ਨੇ 1 ਤੋਂ 10 ਜੂਨ ਤੱਕ ਸ਼ਹਿਰਾਂ ਤੇ ਕਸਬਿਆਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਦਾ ਫੈਸਲਾ ਕੀਤਾ ਸੀ।ਅੱਜ ਕਿਸਾਨ ਜਥੇਬੰਦੀਆਂ ਨੇ ਅੱਜ ਸਭ ਤੋਂ ਪਹਿਲਾਂ ਪਿਛਲੇ ਸਾਲ ਅੱਜ ਦੇ ਦਿਨ ਮੱਧ ਪ੍ਰਦੇਸ਼ ‘ਚ ਮਾਰੇ ਗਏ ਕਿਸਾਨਾਂ ਦੀ ਯਾਦ ‘ਚ 2 ਮਿੰਟਾਂ ਦਾ ਮੌਨ ਰੱਖਿਆ ਅਤੇ ਫਿਰ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ।ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਭਰ ‘ਚ ਇਹ ਹੜਤਾਲ 10 ਜੂਨ ਤੱਕ ਹੀ ਚੱਲੇਗੀ।ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ‘ਚ ਬੜੀ ਸ਼ਾਂਤੀ ਨਾਲ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ ਪਰ ਕੁਝ ਸ਼ਰਾਰਤੀ ਲੋਕ ਇੱਥੇ ਦਾਖਲ ਹੋ ਗਏ,ਜਿਨ੍ਹਾਂ ਨੇ ਆ ਕੇ ਸੜਕਾਂ ‘ਤੇ ਦੁੱਧ ਅਤੇ ਸਬਜ਼ੀਆਂ ਸੁੱਟ ਦਿੱਤੀਆਂ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੱਕ ਦੀ ਲੜਾਈ ਲੜਦਿਆਂ ਇੰਨੇ ਸਾਲ ਹੋ ਗਏ ਹਨ ਪਰ ਅਜਿਹਾ ਕਦੇ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਹਾਲਾਤ ਕਾਫੀ ਖਰਾਬ ਹੋ ਗਏ,ਜਿਸ ਕਾਰਨ ਬੈਠ ਕੇ ਉਨ੍ਹਾਂ ਨੇ ਹੜਤਾਲ ਨੂੰ ਅੱਜ ਖਤਮ ਕਰਨ ਦਾ ਫੈਸਲਾ ਲਿਆ।
Farmers strike

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me