Breaking News
Home / Entertainment / ਸਭ ਤੋਂ ਜ਼ਿਆਦਾ ਕਮਾਉਣ ਵਾਲੇ ਐਥਲੀਟਸ ਦੀ ਲਿਸਟ, ਵਿਰਾਟ ਨੂੰ ਵੀ ਮਿਲੀ ਜਗ੍ਹਾ
10_58_36686000000-ll

ਸਭ ਤੋਂ ਜ਼ਿਆਦਾ ਕਮਾਉਣ ਵਾਲੇ ਐਥਲੀਟਸ ਦੀ ਲਿਸਟ, ਵਿਰਾਟ ਨੂੰ ਵੀ ਮਿਲੀ ਜਗ੍ਹਾ

10_58_36686000000-ll

 

ਭਾਰਤ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੁਨੀਆ ਦੇ 83ਵੇਂ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਖਿਡਾਰੀ ਬਣ ਗਏ ਹਨ। ਫੋਰਬਸ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ 100 ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ‘ਚ ਅਮਰੀਕੀ ਬਾਕਸਰ ਫਲਾਇਡ ਮੇਵੇਦਰ ਦੁਨੀਆ ਦੇ ਸਭ ਤੋਂ ਅਮੀਰ ਖਿਡਾਰੀ ਬਣ ਗਏ ਹਨ। ਇਸ ਸੂਚੀ ‘ਚ ਵਿਰਾਟ 24 ਮਿਲੀਅਨ ਡਾਲਰ ਦੀ ਕਮਾਈ ਨਾਲ 83ਵੇਂ ਸਥਾਨ ‘ਤੇ ਹਨ ਜਦਕਿ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀ ਮੇਵੇਦਰ ਦੀ ਕਮਾਈ ਕੋਹਲੀ ਦੇ ਮੁਕਾਬਲੇ ਲਗਪਗ 12 ਗੁਣਾ ਜ਼ਿਆਦਾ ਹੈ।ਇਸ ਸੂਚੀ ‘ਚ ਵਿਰਾਟ ਕੋਹਲੀ ਇਕਮਾਤਰ ਭਾਰਤੀ ਖਿਡਾਰੀ ਹਨ। ਦੱਸ ਦਈਏ ਕਿ ਦੁਨੀਆ ਦੇ 100 ਸਭ ਤੋਂ ਅਮੀਰ ਖਿਡਾਰੀਆਂ ਦੀ ਸੂਚੀ ‘ਚ ਇੱਕ ਵੀ ਮਹਿਲਾ ਖਿਡਾਰੀ ਸ਼ਾਮਲ ਨਹੀਂ ਹੈ। ਹਾਲ ਹੀ ‘ਚ ਬੀਸੀਸੀਆਈ ਨੇ ਕੋਹਲੀ ਨੂੰ A+ ਕੈਟੇਗਰੀ ‘ਚ ਸ਼ਾਮਲ ਕੀਤਾ ਹੈ। ਇਸ ਸ਼੍ਰੇਣੀ ‘ਚ ਕੁੱਲ ਪੰਜ ਖਿਡਾਰੀ ਸ਼ਾਮਲ ਹਨ। ਇਸ ਕੈਟੇਗਰੀ ਵਾਲੇ ਖਿਡਾਰੀਆਂ ਨੂੰ ਸਾਲਾਨਾ ਇੱਕ ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਿੱਤੇ ਜਾਂਦੇ ਹਨ।

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *