Breaking News
Home / Uncategorized / education / ਸਰੀ ‘ਚ ਦੋ ਪੰਜਾਬੀ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ
Punjabi Youngsters

ਸਰੀ ‘ਚ ਦੋ ਪੰਜਾਬੀ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ

 

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਤਫ਼ਾਕ ਦੀ ਗੱਲ ਹੈ ਕਿ ਦੋਵਾਂ ਅੱਲ੍ਹੜਾਂ ਦਾ ਪਹਿਲਾ ਨਾਂਅ ਜਸਕਰਨ ਹੈ। ਮ੍ਰਿਤਕਾਂ ਦੀ ਪਛਾਣ ਜਸਕਰਨ ਜੇਸੀ ਭੰਗਲ ਤੇ ਜਸਕਰਨ ਜੇਸਨ ਝੂਟੀ ਵਜੋਂ ਹੋਈ ਹੈ। ਕੈਨੇਡੀਆਈ ਮੀਡੀਆ ਮੁਤਾਬਕ ਘਟਨਾ ਪੰਜ ਜੂਨ ਦੀ ਹੈ।ਜੇਸਨ ਤੇ ਜੇਸੀ ਦੀ ਉਮਰ ਕ੍ਰਮਵਾਰ ਸੋਲ੍ਹਾਂ ਤੇ ਸਤਾਰਾਂ ਸਾਲ ਦੀ ਸੀ ਤੇ ਦੋਵੇਂ ਸਰੀ ਦੇ ਹੀ ਵਸਨੀਕ ਸਨ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਬੇਆਬਾਦ ਇਲਾਕੇ ਤੋਂ ਬਰਾਮਦ ਕੀਤੀਆਂ ਤੇ ਦੋਵਾਂ ਦੇ ਸ਼ਰੀਰਾਂ ‘ਤੇ ਗੋਲ਼ੀਆਂ ਦੇ ਕਈ ਨਿਸ਼ਾਨ ਹਨ।ਸਰੀ ਵਿੱਚ ਪੰਜਾਬੀ ਨੌਜਵਾਨਾਂ ਦਾ ਡਰੱਗ ਮਾਫੀਆ ਨਾਲ ਜੁੜੇ ਗੈਂਗਵਾਰ ਦਾ ਇੱਕ ਲੰਮਾ ਇਤਿਹਾਸ ਹੈ। ਇਨ੍ਹਾਂ ਗੈਂਗਵਾਰਾਂ ਵਿੱਚ ਕਾਫੀ ਨੌਜਵਾਨਾਂ ਨੇ ਆਪਣੀ ਜਾਨ ਗਵਾਈ ਹੈ। ਇਸ ਮਾਮਲੇ ਵਿੱਚ ਦੋਵਾਂ ਨੌਜਵਾਨਾਂ ਦੀ ਉਮਰ ਘੱਟ ਵੇਖਦਿਆਂ ਪੁਲਿਸ ਨੇ ਹਾਲੇ ਇਸ ਗੈਂਗਵਾਰ ਦੀ ਪੁਸ਼ਟੀ ਨਹੀਂ ਕੀਤੀ ਹੈ। ਸਰੀ ਪੁਲਿਸ ਨੇ ਦੋਹਰੇ ਕਤਲ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾ ਦਿੱਤੀ ਹੈ।

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *