Breaking News
Home / Featured / ਅੰਮ੍ਰਿਤਸਰ ‘ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ ‘ਤੇ ਹੁਣ ਪੰਜਾਬੀ ਭਾਸ਼ਾ ‘ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ
ਰੇਲਵੇ-ਟਿਕਟਾਂ-1-696x408

ਅੰਮ੍ਰਿਤਸਰ ‘ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ ‘ਤੇ ਹੁਣ ਪੰਜਾਬੀ ਭਾਸ਼ਾ ‘ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ

 

ਰੇਲਵੇ-ਟਿਕਟਾਂ-1-696x408ਅੰਮ੍ਰਿਤਸਰ ‘ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ ‘ਤੇ ਹੁਣ ਪੰਜਾਬੀ ਭਾਸ਼ਾ ‘ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ:ਪੰਜਾਬ ‘ਚ ਰੇਲ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਹੁਣ ਪੰਜਾਬੀ ‘ਚ ਹੀ ਟਿਕਟ ਮਿਲੇਗੀ।ਰੇਲਵੇ ਵਿਭਾਗ ਨੇ ਹੁਣ ਅੰਮ੍ਰਿਤਸਰ ਤੋਂ ਇਸਦੀ ਸ਼ੁਰੂਆਤ ਕੀਤੀ ਹੈ।ਦੱਸ ਦੇਈਏ ਕਿ ਪਹਿਲਾਂ ਜਿਥੇ ਸ਼ਹਿਰਾਂ ਦੇ ਨਾਂਅ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਸੀ ਹੁਣ ਪੰਜਾਬੀ ‘ਚ ਵੀ ਲਿਖੇ ਜਾਣਗੇ।ਅੰਮ੍ਰਿਤਸਰ ‘ਚ ਅੱਜ ਪੰਜਾਬੀ ਭਾਸ਼ਾ ‘ਚ ਟਿਕਟਾਂ ਦੀ ਸ਼ੁਰੂਆਤ ਹੋ ਗਈ ਹੈ।ਅੰਮ੍ਰਿਤਸਰ ‘ਚ ਰੇਲਵੇ ਟਿਕਟਾਂ ‘ਤੇ ਸ਼ਹਿਰਾਂ ਦੇ ਨਾਂਅ ਹੁਣ ਪੰਜਾਬੀ ਭਾਸ਼ਾ ‘ਚ ਵੀ ਪ੍ਰਿੰਟ ਹੋਣਗੇ।ਜਿਸ ਨਾਲ ਖੇਤਰੀ ਭਾਸ਼ਾਵਾਂ ਨੂੰ ਚੰਗਾ ਹੁੰਗਾਰਾ ਮਿਲੇਗਾ।ਇਸ ਸਬੰਧੀ ਰੇਲਵੇ ਅਧਿਕਾਰੀ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਰੇਲਵੇ ਵਿਭਾਗ ਨੇ ਇੱਕ ਖਾਸ਼ ਸਾਫਟਵੇਅਰ ਤਿਆਰ ਕੀਤਾ ਹੈ ਜੋ ਟਿਕਟਾਂ ਨੂੰ ਹੁਣ ਪੰਜਾਬੀ ਭਾਸ਼ਾ ‘ਚ ਪ੍ਰਿੰਟ ਕਰੇਗਾ।ਰੇਲਵੇ ਵਿਭਾਗ ਵੱਲੋਂ ਇਹ ਵੱਡੀ ਪਹਿਲ ਕਦਮੀ ਕੀਤੀ ਹੈ ਤਾਂ ਜੋ ਲੋਕ ਆਪਣੀ ਖੇਤਰੀ ਭਾਸ਼ਾ ਨਾਲ ਜੁੜ ਸਕਣ।ਇਸ ਤੋਂ ਇਲਾਵਾ ਰੇਲਵੇ ਵਿਭਾਗ ਹੁਣ ਹਰ ਸੂਬੇ ਦੀ ਖੇਤਰੀ ਭਾਸ਼ਾ ਪ੍ਰਿੰਟ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਹੈ।ਰੇਲਵੇ ਵੱਲੋਂ ਚੁੱਕੇ ਇਸ ਕਦਮ ਨਾਲ ਪੰਜਾਬੀ ਮਾਂ ਬੋਲੀ ਨੂੰ ਜੋ ਮਾਣ ਮਿਲਿਆ ਹੈ ਇਸ ਦੇ ਨਾਲ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਹਨ।ਇਸ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਸਿਰਫ਼ ਪੰਜਾਬੀ ਹੀ ਪੜ੍ਹਨੀ ਆਉਂਦੀ ਹੈ।ਇਸ ਦੇ ਨਾਲ ਰੇਲਵੇ ਦੇ ਮੁਸਾਫ਼ਰਾਂ ਨੂੰ ਸਹੀ ਜਗ੍ਹਾ ਬਾਰੇ ਪਤਾ ਲੱਗ ਜਾਇਆ ਕਰੇਗਾ ਅਤੇ ਇਸ ਦੇ ਨਾਲ ਪੰਜਾਬੀ ਭਾਸ਼ਾ ਨੂੰ ਵੀ ਮਾਣ ਸਨਮਾਨ ਮਿਲੇਗਾ

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *