Breaking News
Home / Featured / ਜਾਣੋਂ ਕਿਉਂ ,ਅਸਮਾਨ ਵਿਚ ਵਿਛੀ ਧੂੜ ਦੀ ਚਾਦਰ
ਅਸਮਾਨ-1-696x408

ਜਾਣੋਂ ਕਿਉਂ ,ਅਸਮਾਨ ਵਿਚ ਵਿਛੀ ਧੂੜ ਦੀ ਚਾਦਰ

 

ਅਸਮਾਨ-1-696x408ਜਾਣੋਂ ਕਿਉਂ ਅਸਮਾਨ ਵਿਚ ਵਿਛੀ ਧੂੜ ਦੀ ਚਾਦਰ:ਮਾਨਸੂਨ ਤੋਂ ਪਹਿਲਾ ਪੰਜਾਬ,ਹਰਿਆਣਾ,ਦਿੱਲੀ,ਚੰਡੀਗੜ੍ਹ ਦੇ ਲੋਕਾਂ ਨੂੰ ਮੌਸਮ ਵਿਚ ਅਚਾਨਕ ਕਾਫੀ ਤਬਦੀਲੀ ਮਹਿਸੂਸ ਹੋ ਰਹੀ ਹੈ।ਬੀਤੇ 24 ਘੰਟਿਆਂ ਤੋਂ ਪੰਜਾਬ,ਹਰਿਆਣਾ ਦੇ ਲੋਕ ਅਸਮਾਨ ਵਿਚ ਧੂੜ ਚੜੀ ਮਹਿਸੂਸ ਕਰ ਰਹੇ ਹਨ।ਇਹ ਧੂੜ ਹੈ ਕੀ..ਇਹ ਹਰ ਕੋਈ ਜਾਨਣਾ ਚਾਹੁੰਦਾ ਹੈ ਪਰ ਗਰਮ ਮੌਸਮ ਵਿਚ ਬੰਦ ਹਵਾ ਕਾਰਨ ਚੜੀ ਧੂੜ ਲੋਕਾਂ ਨੂੰ ਦਿੱਲੀ ਦੇ ਪ੍ਰਦੂਸ਼ਨ ਅਤੇ ਮੌਸਮ ਦੀ ਯਾਦ ਜ਼ਰੂਰ ਕਰਵਾ ਰਿਹਾ ਹੈ।ਮੌਸਮ ਵਿਭਾਗ ਮੁਤਾਬਿਕ ਰਾਜਸਥਾਨ ਵਿਚ ਚੱਲੀ ਧੂੜ ਭਰੀ ਹਨੇਰੀ ਕਾਰਨ ਪੰਜਾਬ ਹਰਿਆਣਾ ਚੰਡੀਗੜ੍ਹ ਵਿਚ ਇਸ ਤਰ੍ਹਾਂ ਦਾ ਮੌਸਮ ਬਣਿਆ ਹੈ।ਬੀਤੇ ਕੁੱਝ ਦਿਨਾਂ ਤੋਂ ਰਾਜਸਥਾਨ ਵਿਚ ਇਸ ਤਰ੍ਹਾਂ ਦੀ ਧੂੜ ਭਰੀ ਹਨੇਰੀ ਚਲ ਰਹੀ ਹੈ ਅਤੇ ਗਰਮ ਮੌਸਮ ਦੇ ਦਬਾਅ ਹੇਠ ਕੁਝ ਚੱਕਰਵਰਤੀ ਹਵਾਵਾਂ ਜਦ ਬਾਕੀ ਸੂਬਿਆਂ ਦਾ ਰੁਖ ਕਰਦੀਆਂ ਹਨ ਤਾਂ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ,ਜੋ ਅਸੀ ਹੁਣ ਵੇਖ ਰਹੇ ਹਾਂ।ਹਾਲਾਂਕਿ ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਉੱਤਰੀ ਸੂਬਿਆਂ ਵਿਚ ਬਾਰਿਸ਼ ਦੀ ਕਮੀ ਕਾਰਨ ਮੌਸਮ ਕਾਫੀ ਗਰਮ ਹੈ,ਜਦਕਿ ਲਗਾਤਾਰ ਹੁੰਦੇ ਨਿਰਮਾਣ ਕਾਰਜਾਂ ਕਾਰਨ ਵੀ ਮਿੱਟੀ ਘੱਟਾ ਵੀ ਹਵਾ ਵਿਚ ਮੌਜੂਦ ਰਹਿੰਦਾ ਅਤੇ ਪ੍ਰਦੂਸ਼ਨ ਦੇ ਕਣ ਵੀ,ਅਜਿਹੇ ਵਿਚ ਜਦ ਵੀ ਅਸਮਾਨ ਵਿਚ ਧੂੜ ਭਰੀ ਹਨੇਰੀ ਚੜਦੀ ਹੈ ਤੱਦ ਉਸ ਵਿਚ ਕੁਝ-ਕੁਝ ਕਣ ਨਿਰਮਾਣ ਕਾਰਜ ਦੀ ਮਿੱਟੀ ਅਤੇ ਪ੍ਰਦੂਸ਼ਣ ਦੇ ਵੀ ਮਿਲ ਜਾਂਦੇ ਹਨ,ਜੋ ਗੁੰਮ ਮੌਸਮ ਵਿਚ ਅਸਮਾਨ ਵਿਚ ਜਾ ਕੇ ਖੜ ਜਾਂਦੇ ਹਨ ਅਤੇ ਅਜਿਹਾ ਹੀ ਫਿਲਹਾਲ ਪੰਜਾਬ,ਹਰਿਆਣਾ,ਚੰਡੀਗੜ੍ਹ,ਦਿੱਲੀ ਵਿਚ ਲੋਕ ਵੇਖ ਰਹੇ ਹਨ,ਜਿਸ ਕਾਰਨ ਲੋਕਾਂ ਨੂੰ ਆਮ ਦਿਨਾਂ ਨਾਲੋਂ ਕਾਫੀ ਧੁੰਦਲਾ ਵੀ ਨਜ਼ਰ ਆ ਰਿਹਾ ਹੈ।

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *