Breaking News
Home / Featured / ਭਾਰਤ ਸਰਕਾਰ ਨੇ ਧੋਖੇਬਾਜ਼ ਐਨ.ਆਰ.ਆਈ. ਲਾੜਿਆਂ ‘ਤੇ ਸ਼ਿਕੰਜਾ ਕੱਸਣ ਲਈ ਚੁੱਕਿਆ ਕਦਮ

ਭਾਰਤ ਸਰਕਾਰ ਨੇ ਧੋਖੇਬਾਜ਼ ਐਨ.ਆਰ.ਆਈ. ਲਾੜਿਆਂ ‘ਤੇ ਸ਼ਿਕੰਜਾ ਕੱਸਣ ਲਈ ਚੁੱਕਿਆ ਕਦਮ

ਭਾਰਤ ਸਰਕਾਰ ਨੇ ਧੋਖੇਬਾਜ਼ ਐਨ.ਆਰ.ਆਈ. ਲਾੜਿਆਂ ‘ਤੇ ਸ਼ਿਕੰਜਾ ਕੱਸਣ ਲਈ ਚੁੱਕਿਆ ਕਦਮ:ਭਾਰਤ ਸਰਕਾਰ ਨੇ ਧੋਖੇਬਾਜ਼ ਐਨ.ਆਰ.ਆਈ. ਲਾੜਿਆਂ ‘ਤੇ ਸ਼ਿਕੰਜਾ ਕੱਸਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ।ਐਨ.ਆਰ.ਆਈ. ਲਾੜਿਆਂ ਵੱਲੋਂ ਭਾਰਤ ‘ਚ ਆ ਕੇ ਵਿਆਹ ਕਰਨ ਮਗਰੋਂ ਆਪਣੀਆਂ ਪਤਨੀਆਂ ਨੂੰ ਇੱਥੇ ਛੱਡ ਕੇ ਛੇਤੀ ਹੀ ਵਿਦੇਸ਼ ਉਡਾਰੀ ਲਾਉਣ ਅਤੇ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਧਿਆਨ ‘ਚ ਰੱਖਦਿਆਂ ਭਾਰਤ ਸਰਕਾਰ ਨੇ 7 ਦਿਨਾਂ ਅੰਦਰ ਵਿਆਹ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਕਰਨ ਦਾ ਫ਼ੈਸਲਾ ਲਿਆ ਹੈ।ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਹੈ ਕਿ ਐੱਨ.ਆਰ.ਆਈ. ਨੂੰ ਭਾਰਤ ‘ਚ ਵਿਆਹ ਕਰਨ ਦੀ ਤਰੀਕ ਤੋਂ 7 ਦਿਨਾਂ ਅੰਦਰ ਇਸ ਦਾ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੋਵੇਗਾ।ਜੇਕਰ ਪ੍ਰਵਾਸੀ ਭਾਰਤੀ ਵੱਲੋਂ 7 ਦਿਨਾਂ ਅੰਦਰ ਵਿਆਹ ਦਾ ਰਜਿਸਟਰੇਸ਼ਨ ਨਹੀਂ ਕਰਾਇਆ ਜਾਂਦਾ ਤਾਂ ਉਸ ਦਾ ਪਾਸਪੋਰਟ ਅਤੇ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ।ਇਹ ਫੈਸਲਾ ਬੁੱਧਵਾਰ ਨੂੰ ਇੱਕ ਮੀਟਿੰਗ ‘ਚ ਲਿਆ ਗਿਆ।ਇਸ ਮੀਟਿੰਗ ‘ਚ ਮੇਨਕਾ ਗਾਂਧੀ,ਗ੍ਰਹਿ ਮੰਤਰੀ ਰਾਜਨਾਥ ਸਿੰਘ,ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਸ਼ਾਮਲ ਸਨ।ਉੱਥੇ ਹੀ ਮੀਟਿੰਗ ‘ਚ ਐੱਨ.ਆਰ.ਆਈ. ਵੱਲੋਂ ਵਿਆਹ ਦੇ ਕਾਨੂੰਨਾਂ ਨੂੰ ਤੋੜਨ ਅਤੇ ਧੋਖਾਧੜੀ ‘ਤੇ ਜਾਇਦਾਦ ਜ਼ਬਤ ਕਰਨ ‘ਤੇ ਵੀ ਚਰਚਾ ਹੋਈ|

acj-1501-new-indian-passport

ਮੰਤਰੀ ਸਮੂਹ ਨੇ ਅਦਾਲਤ ਨੂੰ ਨਜ਼ਰਅੰਦਾਜ਼ ਕਰ ਰਹੇ ਐੱਨ.ਆਰ.ਆਈਜ਼. ਖਿਲਾਫ ਵੈੱਬਸਾਈਟ ਜ਼ਰੀਏ ਸੰਮਨ ਜਾਰੀ ਕੀਤੇ ਜਾਣ ਲਈ ਕਾਨੂੰਨ ‘ਚ ਜ਼ਰੂਰੀ ਸੋਧ ਦੇ ਪ੍ਰਸਤਾਵ ਨੂੰ ਵੀ ਮੰਨ ਲਿਆ ਹੈ।ਇਸ ਮਾਮਲੇ ਦੇ ਵਿੱਚ ਚੰਡੀਗੜ੍ਹ ਪਾਸਪੋਰਟ ਦਫਤਰ ਨੇ ਹਜ਼ਾਰਾਂ ਸ਼ਿਕਾਇਤਾਂ ਮਿਲਣ ਦੇ ਬਾਅਦ ਸਖਤ ਕਦਮ ਚੁੱਕਿਆ ਹੈ।ਚੰਡੀਗੜ੍ਹ ਪਾਸਪੋਰਟ ਦਫਤਰ ਨੇ ਪੰਜਾਬ ਅਤੇ ਹਰਿਆਣਾ ‘ਚ ਇਸ ਤਰ੍ਹਾਂ ਦੇ ਕਈ ਐੱਨ.ਆਰ.ਆਈਜ਼. ਦੇ ਪਾਸਪੋਰਟ ਰੱਦ ਕੀਤੇ ਹਨ।ਇਸ ਤਹਿਤ ਜੇਕਰ ਐੱਨ.ਆਰ.ਆਈ. ‘ਤੇ ਭਾਰਤ ‘ਚ ਕਿਸੇ ਵੀ ਕੇਸ ਨਾਲ ਸਬੰਧਤ ਅਪਰਾਧਿਕ ਮਾਮਲਾ ਦਰਜ ਹੈ ਜਾਂ ਕੋਰਟ ਨੇ ਉਨ੍ਹਾਂ ਖਿਲਾਫ ਸੰਮਨ,ਗ੍ਰਿਫਤਾਰੀ ਵਾਰੰਟ ਜਾਂ ਲੁਕਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ ਤਾਂ ਅਜਿਹੇ ਲੋਕਾਂ ਦਾ ਤੁਰੰਤ ਪ੍ਰਭਾਵ ਨਾਲ ਪਾਸਪੋਰਟ ਰੱਦ ਕਰ ਦਿੱਤਾ ਜਾਵੇਗਾ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me