Breaking News
Home / Featured / ਹਰਸਿਮਰਤ ਨੂੰ ਮਿਲੇ ‘ਆਪ’ ਲੀਡਰ, ਬੀਬੀ ਬਾਦਲ ਨੇ ਨਹੀਂ ਦਿੱਤਾ ਰਿਸਪਾਂਸ
badal

ਹਰਸਿਮਰਤ ਨੂੰ ਮਿਲੇ ‘ਆਪ’ ਲੀਡਰ, ਬੀਬੀ ਬਾਦਲ ਨੇ ਨਹੀਂ ਦਿੱਤਾ ਰਿਸਪਾਂਸ

badal

ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਦੂਸ਼ਿਤ ਹੋ ਰਹੇ ਗੰਦੇ ਪਾਣੀ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ‘ਚ ਆਪ ਦੇ ਲੀਡਰਾਂ ਵੱਲੋਂ ਲੁਧਿਆਣਾ ਦੇ ਬੁੱਢੇ ਨਾਲੇ ‘ਚੋਂ ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਅਕਾਲੀ ਦਲ ਅਤੇ ਕਾਂਗਰਸੀ ਲੀਡਰਾਂ ਨੂੰ ਵੰਡੀਆਂ ਜਾ ਰਹੀਆਂ ਹਨ। ਇਸੇ ਮੁਹਿੰਮ ਤਹਿਤ ਬਠਿੰਡਾ ‘ਚ ਆਪ ਦੇ ਲੀਡਰ ਅਕਾਲੀ ਦਲ ਦੀ ਹਰਸਿਮਰਤ ਬਾਦਲ ਨੂੰ ਮਿਲਣ ਪਹੁੰਚੇ ਪਰ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਉਨ੍ਹਾਂ ਨੂੰ ਮਿਲੇ ਬਿਨਾਂ ਹੀ ਆਪਣੀ ਗੱਡੀ ‘ਚ ਜਾ ਬੈਠੀ। ਤੁਹਾਨੂੰ ਦੱਸ ਦਈਏ ਕਿ ਹਰਸਿਮਰਤ ਬਾਦਲ ਬਠਿੰਡਾ ‘ਚ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਵਧਾਈ ਦੇਣ ਪੁੱਜੀ ਸੀ। ਰਮਜ਼ਾਨ ਦੇ ਮਹੀਨੇ ਮੁਸਲਿਮ ਭਾਈਚਾਰਾ ਇਫਤਾਰ ਪਾਰਟੀ ਕਰਕੇ ਆਪਣੀ ਖੁਸ਼ੀ ਸਾਂਝੀ ਕਰਦਾ ਹੈ। ਜਦ ਆਪ ਦੇ ਲੀਡਰ ਬੀਬੀ ਹਰਸਿਮਰਤ ਨੂੰ ਮਿਲਣ ਪੁੱਜੇ ਤਾਂ ਉਨ੍ਹਾਂ ਦੇ ਸਕਿਓਰਿਟੀ ਗਾਰਡਾਂ ਨੇ ਲੀਡਰਾਂ ਨੂੰ ਹਰਸਿਮਰਤ ਦੇ ਨੇੜੇ ਤਕ ਨਹੀਂ ਆਉਣ ਦਿੱਤਾ। ਇਸ ਕਾਰਨ ਆਪ ਦੇ ਲੀਡਰਾਂ ਨੂੰ ਹਰਸਿਮਰਤ ਨਾਲ ਗੱਲਬਾਤ ਕੀਤੇ ਬਿਨਾਂ ਹੀ ਵਾਪਸ ਪਰਤਣਾ ਪਿਆ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me