Home / Featured / ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਚੁੱਕਿਆ ਕਦਮ
ਕੈਨੇਡਾ-1-696x408

ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਚੁੱਕਿਆ ਕਦਮ

ਕੈਨੇਡਾ-1-696x408

ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਵੀ ਗੈਂਗਵਾਰ ਖਿਲਾਫ ਸਖ਼ਤ ਕਦਮ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਨੇਡਾ ‘ਚ 2 ਸਿੱਖ ਨੌਜਵਾਨ 16 ਸਾਲ ਜੇਸਨ ਝੂਟੀ ਅਤੇ 17 ਸਾਲਾ ਜੈਸੀ ਭੰਗਲ ਨੂੰ ਗੈਂਗ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ,ਜਿਸ ਨਾਲ ਇਹ ਦੋਵੇਂ ਨੌਜਵਾਨ ਛੋਟੀ ਉਮਰੇ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।ਹਾਲਾਂਕਿ ਪਹਿਲਾਂ ਵੀ ਸੈਂਕੜੇ ਨੌਜਵਾਨ ਗੈਂਗ ਹਿੰਸਾ ਦੀ ਬਲੀ ਚੜ੍ਹ ਚੁੱਕੇ ਸਨ ਪਰ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਡਰੱਗ ਅਤੇ ਗੈਂਗ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।ਰੈਲੀ ਵਿਚ ਜਿੱਥੇ ਗੈਂਗ ਹਿੰਸਾ ਨਾਲ ਸੰਬੰਧਤ ਪਰਿਵਾਰਾਂ ਨੇ ਡਰੱਗ ਅਤੇ ਗੈਂਗ ਦੇ ਖਿਲਾਫ ਆਵਾਜ਼ ਉਠਾਈ,ਉਥੇ ਭਾਈਚਾਰੇ ਦੇ ਵੱਖ-ਵੱਖ ਲੋਕਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਵਿਚ ਆਏ ਲੋਕਾਂ ਨੂੰ ਗੈਂਗਵਾਰ ਖਿਲਾਫ ਲਾਮਬੰਦ ਕੀਤਾ।ਇਸ ਦੌਰਾਨ ਲੋਕਾਂ ਵਿਚ ਰੋਸ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਮੌਕੇ ‘ਤੇ ਆਏ ਬਹੁਤ ਸਾਰੇ ਲੀਡਰਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਸ਼ਰੇਆਮ ਉਨ੍ਹਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ।ਜਿਸ ਤੋਂ ਬਾਅਦ ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਵੀ ਸਖਤ ਕਦਮ ਚੁੱਕਿਆ ਹੈ।ਇਕ ਸਾਂਝੇ ਬਿਆਨ ਵਿਚ ਬਰੈਂਪਟਨ ਦੇ ਸੰਸਦ ਮੈਂਬਰ ਰਾਜ ਗਰੇਵਾਲ,ਕਮਲ ਖੇੜਾ,ਰੂਬੀ ਸਹੋਤਾ ਅਤੇ ਸੋਨੀਆ ਸਿੱਧੂ ਨੇ ਕਿਹਾ ਕਿ ਉਹ ਛੇਤੀ ਹੀ ਹਿੰਸਾ ਵਧਾਉਣ ਦੇ ਮੂਲ ਕਾਰਨਾਂ ਨੂੰ ਸੰਬੋਧਤ ਕਰਨ ਲਈ ਬਰੈਂਪਟਨ ਦੇ ਮੇਅਰ,ਪੁਲਿਸ ਅਤੇ ਹੋਰ ਅਥਾਰਟੀਆਂ ਨੂੰ ਮਿਲਣਗੇ।ਕੈਨੇਡੀਅਨ-ਪੰਜਾਬੀ ਸੰਸਦ ਮੈਂਬਰਾਂ ਨੇ ਆਪਣੇ ਭਾਈਚਾਰੇ ਸਮੇਤ ਸਾਰੇ ਹਿੱਸੇਦਾਰਾਂ ਨੂੰ ਇਸ ਗੱਲ ਦਾ ਸਮੁੱਚੇ ਢੰਗ ਨਾਲ ਜਵਾਬ ਦੇਣ ਅਤੇ ਹਿੰਸਾ ਦੀਆਂ ਹੋਰ ਘਟਨਾਵਾਂ ਨੂੰ ਰੋਕਣ ਦੀ ਅਪੀਲ ਕੀਤੀ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me