Breaking News
Home / Featured / ਮਾਲਿਆ ਮੋੜਨਾ ਚਾਹੁੰਦਾ ਸੀ ਪੈਸੇ, ਮੋਦੀ ਨੇ ਨਹੀਂ ਦਿੱਤਾ ਕੋਈ ਜਵਾਬ !
pm-modi-and-vijay-mallya-580x395

ਮਾਲਿਆ ਮੋੜਨਾ ਚਾਹੁੰਦਾ ਸੀ ਪੈਸੇ, ਮੋਦੀ ਨੇ ਨਹੀਂ ਦਿੱਤਾ ਕੋਈ ਜਵਾਬ !

pm-modi-and-vijay-mallya-580x395

ਭਾਰਤ ਤੋਂ ਫਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਰਜ਼ਾ ਵਾਪਸ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਸੀ। ਇਸ ਸਬੰਧੀ ਉਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਵੀ ਲਿਖੀ ਪਰ ਉਸ ਦਾ ਕੋਈ ਜਵਾਬ ਨਹੀਂ ਆਇਆ। ਮਾਲਿਆ ਨੇ ਦਾਅਵਾ ਕੀਤਾ ਕਿ ਉਸ ਨੇ ਸਰਕਾਰ ਦੇ ਨਾਲ ਨਾਲ ਬੈਂਕਾਂ ਨੂੰ ਵੀ ਚਿੱਠੀ ਲਿਖੀ ਸੀ।ਵਿਜੇ ਮਾਲਿਆ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ 15 ਅਪ੍ਰੈਲ, 2016 ਨੂੰ ਚਿੱਠੀ ਲਿਖੀ ਸੀ ਤੇ ਹੁਣ ਚੀਜ਼ਾਂ ਨੂੰ ਸਹੀ ਪ੍ਰਸੰਗ ਵਿੱਚ ਪੇਸ਼ ਕਰਨ ਲਈ ਇਨ੍ਹਾਂ ਚਿੱਠੀਆਂ ਨੂੰ ਜਨਤਕ ਕਰ ਰਿਹਾ ਹਾਂ। ਪਰ ਹਾਲੇ ਤਕ ਕਿਸੇ ਚਿੱਠੀ ਦਾ ਜਵਾਬ ਨਹੀਂ ਮਿਲਿਆ।”ਮਾਲਿਆ ਨੇ ਅੱਗੇ ਕਿਹਾ ਕਿ ਸਿਆਸਤਦਾਨਾਂ ਤੇ ਮੀਡੀਆ ਨੇ ਉਸ ‘ਤੇ ਇਵੇਂ ਇਲਜ਼ਾਮ ਲਾਏ, ਜਿਵੇਂ ਉਹ 9000 ਕਰੋੜ ਰੁਪਏ ਚੋਰੀ ਕਰ ਕੇ ਭੱਜ ਗਿਆ ਹੋਵੇ। ਕੁਝ ਕਰਜ਼ ਦੇਣ ਵਾਲੇ ਬੈਂਕਾਂ ਨੇ ਵੀ ਉਸ ਨੂੰ ਜਾਣਬੁੱਝ ਕੇ ਕਰਜ਼ ਨਾ ਚੁਕਾਉਣ ਵਾਲਾ ਕਰਾਰ ਦੇ ਦਿੱਤਾ।ਵਿਜੇ ਮਾਲਿਆ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਦੀ ਤੇ ਉਸ ਦੇ ਪਰਿਵਾਰ ਦੀ ਸਾਰੀ ਜਾਇਦਾਦ ਕੁਰਕ ਕੀਤੀ, ਜਿਸ ਦੀ ਕੁੱਲ ਕੀਮਤ 13900 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਮਾਲਿਆ ਨੇ ਕਿਹਾ ਕਿ ਬੈਂਕਾਂ ਨੇ ਉਸ ਨੂੰ ਬੈਂਕਾਂ ਨੂੰ ਖੋਰਾ ਲਾਉਣ ਵਾਲੇ ਪੋਸਟਰ ਬੁਆਏ ਦੇ ਰੂਪ ਵਿੱਚ ਪੇਸ਼ ਕੀਤਾ।ਮਾਲਿਆ ਨੇ ਕਿਹਾ ਕਿ ਹਾਲਾਤ ਇਹ ਹੋ ਗਏ ਹਨ ਕਿ ਕੋਈ ਵੀ ਉਸ ਦਾ ਨਾਂ ਸੁਣਦਿਆਂ ਹੀ ਭੜਕ ਉੱਠਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਾਲਿਆ ਵੱਲੋਂ ਕੀਤੇ ਇਸ ਖੁਲਾਸੇ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਤੇ ਵਿੱਤ ਮੰਤਰੀ ਵੱਲੋਂ ਕੀ ਪ੍ਰਤੀਕਿਰਿਆ ਆਉਂਦੀ ਹੈ।

About admin

Check Also

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਅੱਤਵਾਦੀਆ ਨਾਲ ਲੋਹਾ ਲੈ ਰਹੇ ਨੇਵੀ ਦੇ ਮੇਰੀਨ ਕਮਾਂਡਰਾਂ ਦਾ ਹੌਸਲਾ ਵਧਾਉਣ ਦੇ ਲਈ ਚੀਫ ...

Leave a Reply

Your email address will not be published. Required fields are marked *