Breaking News
Home / Featured / ਸਿੱਧੂ ਜੋੜਾ ਵਿਵਾਦਾਂ ‘ਚ, ਪਤੀ ਵਲੋਂ ਮੁਅੱਤਲ ਸੈਨੇਟਰੀ ਇੰਸਪੈਕਟਰ ਨੂੰ ਪਤਨੀ ਨੇ ਕੀਤਾ ਬਹਾਲ
37852-qrutqhiwby-1468845911

ਸਿੱਧੂ ਜੋੜਾ ਵਿਵਾਦਾਂ ‘ਚ, ਪਤੀ ਵਲੋਂ ਮੁਅੱਤਲ ਸੈਨੇਟਰੀ ਇੰਸਪੈਕਟਰ ਨੂੰ ਪਤਨੀ ਨੇ ਕੀਤਾ ਬਹਾਲ

37852-qrutqhiwby-1468845911

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਮੁਅੱਤਲ ਕੀਤੇ ਸੈਨੇਟਰੀ ਇੰਸਪੈਕਟਰ ਨੂੰ ਬਹਾਲ ਕਰਦੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਤਸਵੀਰ ਸਿਆਸੀ ਮੁੱਦਾ ਬਣ ਗਈ ਹੈ। ਪਿਛਲੇ ਸਾਲ ਨਵਜੋਤ ਸਿੰਘ ਸਿੱਧੂ ਨੇ ਸੈਨੇਟਰੀ ਇੰਸਪੈਕਟਰ ਨੂੰ ਆਪਣੀ ਡਿਊਟੀ ਨਾ ਕਰਨ ਲਈ ਮੁਅੱਤਲ ਕੀਤਾ ਸੀ।ਜਾਂਚ ਤੋਂ ਬਾਅਦ ਸੈਨੇਟਰੀ ਇੰਸਪੈਕਟਰ ਸੰਜੀਵ ਕਾਲੀਆ ਨੂੰ ਬਹਾਲ ਕਰ ਦਿੱਤਾ ਗਿਆ ਸੀ। ਬਹਾਲੀ ਦੀ ਇਹ ਤਸਵੀਰ ਵੇਖ ਕੇ ਅਕਾਲੀ ਦਲ ਨੇ ਸਵਾਲ ਕੀਤਾ ਹੈ ਕਿ ਕੀ ਸਿੱਧੂ ਦਫ਼ਤਰ ਵਿੱਚ ਬੈਠ ਕੇ ਸਸਪੈਂਸ਼ਨ ਆਰਡਰ ਜਾਰੀ ਕਰਦੇ ਹਨ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਘਰ ਬੈਠਿਆਂ ਬਹਾਲੀ ਦੀ ਫਾਈਲ ਤਿਆਰ ਕਰਦੇ ਹਨ|ਅਕਾਲੀ ਦਲ ਦੇ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਖਰਕਾਰ ਇਸ ਦੇ ਪਿੱਛੇ ਕੀ ਰਾਜ਼ ਹੈ? ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮੁੱਦੇ ਨੂੰ ਵੱਡੇ ਪੱਧਰ ’ਤੇ ਉਜਾਗਰ ਕਰੇਗੀ।

navjot kaur sidhu

ਅਕਾਲੀ ਦਲ ਨੇ ਸਵਾਲ ਚੁੱਕਿਆ ਕਿ ਜੇ ਸਿੱਧੂ ਸਸਪੈਂਡ ਕਰ ਸਕਦੇ ਹਨ ਤਾਂ ਬਹਾਲ ਕਿਉਂ ਨਹੀਂ ਕਰ ਸਕਦੇ। ਬਹਾਲੀ ਲਈ ਉਨ੍ਹਾਂ ਦੀ ਪਤਨੀ ਕਿਉਂ ਆਈ ਹੈ।

About admin

Check Also

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਅੱਤਵਾਦੀਆ ਨਾਲ ਲੋਹਾ ਲੈ ਰਹੇ ਨੇਵੀ ਦੇ ਮੇਰੀਨ ਕਮਾਂਡਰਾਂ ਦਾ ਹੌਸਲਾ ਵਧਾਉਣ ਦੇ ਲਈ ਚੀਫ ...

Leave a Reply

Your email address will not be published. Required fields are marked *