Home / Featured / Xiaomi Mi 8 ਨੇ ਤੋੜਿਆ OnePlus 6 ਦਾ ਰਿਕਾਰਡ
xiomi-note-8-580x395

Xiaomi Mi 8 ਨੇ ਤੋੜਿਆ OnePlus 6 ਦਾ ਰਿਕਾਰਡ

xiomi-note-8-580x395

ਤਿੰਨ ਹਫ਼ਤੇ ਪਹਿਲਾਂ ਸ਼ਿਓਮੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਮੀ 8 ਨੂੰ ਲਾਂਚ ਕੀਤਾ ਸੀ। ਇਸ ਫੋਨ ਦੇ ਹੁਣ ਤਕ 10 ਲੱਖ ਯੂਨਿਟ ਵੇਚ ਕੇ ਸ਼ਿਓਮੀ ਨੇ ਨਵਾਂ ਰਿਕਾਰਡ ਬਣਾ ਲਿਆ ਹੈ। ਮਹਿਜ਼ 18 ਦਿਨਾਂ ਵਿੱਚ ਹੀ ਸ਼ਿਓਮੀ ਨੇ ਕਰੀਬ 10 ਲੱਖ ਫੋਨ ਵੇਚ ਦਿੱਤੇ। ਇਸ ਮਾਮਲੇ ਵਿੱਚ ਸ਼ਿਓਮੀ ਨੇ ਵਨਪਲੱਸ 6 ਨੂੰ ਵੀ ਪਛਾੜ ਦਿੱਤਾ ਜਿਸ ਨੇ 22 ਦਿਨਾਂ ਵਿੱਚ 10 ਲੱਖ ਫੋਨ ਵੇਚੇ ਸੀ।ਗਲੋਬਲ ਸਪੋਕਸਪਰਸਨ ਨੇ ਡੋਨਾਵਨ ਸੰਗ ਨੇ ਟਵਿਟਰ ’ਤੇ ਕੰਪਨੀ ਨੂੰ ਫੋਨਜ਼ ਵਿਕਣ ਦੀ ਜਾਣਕਾਰੀ ਦਿੱਤੀ। ਸੰਗ ਨੇ ਕਿਹਾ ਕਿ ਮੀ 8 ਸੀਰੀਜ਼ ਸਭ ਤੋਂ ਪਹਿਲਾਂ 5 ਜੂਨ ਨੂੰ ਸੇਲ ’ਤੇ ਗਈ ਤੇ ਸਿਰਫ 18 ਦਿਨਾਂ ਵਿੱਚ ਹੁਣ ਤਕ ਫੋਨ ਦੇ 10 ਲੱਖ ਯੂਨਿਟ ਵਿਕ ਚੁੱਕੇ ਹਨ।ਵਨਪਲੱਸ 6 ਨੇ ਆਪਣੇ 10 ਲੱਖ ਯਾਨਿਟਾਂ ਨੂੰ 22 ਦਿਨਾਂ ਵਿੱਚ ਵੇਚਿਆ ਸੀ ਪਰ ਸ਼ਿਓਮੀ ਨੇ 18 ਦਿਨਾਂ ’ਚ ਇਹ ਟਾਰਗਿਟ ਪੂਰਾ ਕਰਿਦਆਂ ਵਨਪਲੱਸ ਨੂੰ ਪਛਾੜ ਦਿੱਤਾ।ਮੀ 8 ਵਿੱਚ ਸਨੇਪਡਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 6 GB ਰੈਮ ਤੇ 64 GB ਦੀ ਇੰਟਰਨਲ ਸਟੋਰੇਜ, 18:7:9 ਆਸਪੈਕਟ ਰੇਸ਼ੋ ਦੀ 6,21 ਇੰਚ ਦੀ FHD+ ਇਮੋਲੇਟਿਡ ਡਿਸਪਲੇਅ, f/2.4 ਅਪਰਚਰ ਵਾਲੇ ਡੂਅਲ 12 MP ਤੇ ਸੈਲਫੀ ਲਈ f/2.0 ਅਪਰਚਰ ਵਾਲੇ 20 MP ਕੈਮਰੇ ਤੇ 3400mAh ਬੈਟਰੀ ਨਾਲ ਲੈਸ ਹੈ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me