Home / India / ਸਾਬਕਾ ਕਾਂਗਰਸੀ ਮੰਤਰੀ ਸਿੰਗਲਾ ਦਾ ਦੇਹਾਂਤ
Ex-finance-minister-punjab-Surinder-Singla-congress-leader-passed-away-580x395

ਸਾਬਕਾ ਕਾਂਗਰਸੀ ਮੰਤਰੀ ਸਿੰਗਲਾ ਦਾ ਦੇਹਾਂਤ

Ex-finance-minister-punjab-Surinder-Singla-congress-leader-passed-away-580x395ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸਿੰਗਲਾ ਪਿਛਲੀ ਕੈਪਟਨ ਸਰਕਾਰ ‘ਚ ਵਿੱਤ ਮੰਤਰੀ ਰਹੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੰਗਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਸਮੇਂ ਸਿੰਗਲਾ ਦਿੱਲੀ ‘ਚ ਰਹਿ ਰਹੇ ਸਨ। ਸਿੰਗਲਾ ਬਠਿੰਡਾ ਤੋਂ ਵਿਧਾਇਕ ਰਹੇ ਸਨ ਤੇ 2002 ਤੋਂ 2007 ਦੌਰਾਨ ਵਿੱਤ ਮੰਤਰੀ ਵੀ ਰਹੇ। ਮੁੱਖ ਮੰਤਰੀ ਨੇ ਬਠਿੰਡਾ ਵਿੱਚ ਕਈ ਵੱਡੇ ਵਿਕਾਸ ਪ੍ਰਾਜੈਕਟ ਲਿਆਉਣ ਦਾ ਸਿਹਰਾ ਵੀ ਸਿੰਗਲਾ ਸਿਰ ਬੰਨ੍ਹਿਆ।2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੰਗਲਾ ਦਾ ਨਾਂਅ ਬਠਿੰਡਾ ਸ਼ਹਿਰੀ ਸੀਟ ਲਈ ਉੱਠਿਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਪੱਖ ਵਿੱਚ ਸਨ। ਪਰ ਬਾਅਦ ਵਿੱਚ ਮਨਪ੍ਰੀਤ ਬਾਦਲ ਦੀ ਆਮਦ ਕਾਰਨ ਇਹ ਹੋ ਨਾ ਸਕਿਆ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me