Breaking News
Home / Featured / ਬੁਰਾੜੀ ਕੇਸ: ਰਿਸ਼ਤੇਦਾਰ ਬੋਲੀ ਇਹ ਤੰਤਰ ਮੰਤਰ ਦਾ ਚੱਕਰ ਨਹੀਂ, ਕਤਲ ਹੈ
images

ਬੁਰਾੜੀ ਕੇਸ: ਰਿਸ਼ਤੇਦਾਰ ਬੋਲੀ ਇਹ ਤੰਤਰ ਮੰਤਰ ਦਾ ਚੱਕਰ ਨਹੀਂ, ਕਤਲ ਹੈ

images

ਬੁਰਾੜੀ ਦੇ ਸੰਤ ਨਗਰ ਇਲਾਕੇ ‘ਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਆਤਮ-ਹੱਤਿਆ ਦੇ ਬਾਅਦ ਦੇਸ਼ਭਰ ‘ਚ ਸਨਸਨੀ ਮਚ ਗਈ। ਪਰਿਵਾਰ ਦੇ ਮੈਂਬਰ ਇਸ ਨੂੰ ਆਤਮ-ਹੱਤਿਆ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਦੀ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ‘ਚ ਕੋਈ ਪਰੇਸ਼ਾਨੀ ਨਹੀਂ ਸੀ ਅਤੇ ਇਹ ਕਤਲ ਦਾ ਮਾਮਲਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਹੀ ਦਿਨ ‘ਚ ਘਰ ‘ਚ ਉਨ੍ਹਾਂ ਦੀ ਭਤੀਜੀ ਦਾ ਵਿਆਹ ਹੋਣ ਵਾਲਾ ਸੀ ਅਤੇ ਪੂਰਾ ਪਰਿਵਾਰ ਉਸ ਨੂੰ ਲੈ ਕੇ ਉਤਸ਼ਾਹਿਤ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਸ ਮਾਮਲਾ ਬੰਦ ਕਰਨ ਲਈ ਇਸ ਤਰ੍ਹਾਂ ਦੀ ਗੱਲ ਕਰ ਰਹੀ ਹੈ।
ਰਿਸ਼ਤੇਦਾਰ ਨੇ ਕਿਹਾ ਕਿ ਲੋਕ ਅੰਧ ਵਿਸ਼ਵਾਸ ਦੀ ਗੱਲ ਕਹਿ ਰਹੇ ਹਨ। ਮੈਂ ਦੱਸ ਦਵਾਂ ਕਿ ਅਜਿਹਾ ਕੁਝ ਨਹੀਂ ਸੀ। ਮੇਰੇ ਪਰਿਵਾਰ ਦੇ ਲੋਕ ਧਾਰਮਿਕ ਸਨ ਪਰ ਕਿਸੇ ਬਾਬਾ, ਤੰਤਰ-ਮੰਤਰ ਦੇ ਚੱਕਰ ‘ਚ ਸ਼ਾਮਲ ਨਹੀਂ ਸਨ। ਪਰਿਵਾਰ ‘ਚ ਸਭ ਲੋਕ ਖੁਸ਼ ਸਨ ਅਤੇ ਉਨ੍ਹਾਂ ਦੇ ਉਪਰ ਕੋਈ ਦਬਾਅ ਨਹੀਂ ਸੀ। ਘਰ ‘ਚ ਵਿਆਹ ਦਾ ਮਾਹੌਲ ਸੀ। ਪਰਿਵਾਰ ਦੇ ਤੰਤਰ-ਮੰਤਰ ਦੀ ਗੱਲ ਝੂਠੀ ਹੈ। ਘਰ ਦਾ ਦਰਵਾਜ਼ਾ ਖੁਲ੍ਹਾ ਸੀ ਅਤੇ ਪੁਲਸ ਕਹਿ ਰਹੀ ਹੈ ਕਿ ਆਤਮ-ਹੱਤਿਆ ਹੋਈ ਹੈ। ਅਜਿਹਾ ਨਹੀਂ ਹੈ ਕਿ ਪੁਲਸ ਨੂੰ ਠੀਕ ਨਾਲ ਜਾਂਚ ਕਰਨੀ ਚਾਹੀਦੀ ਹੈ। ਇਹ ਕਤਲ ਦਾ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਪੂਜਾ ਪਾਠ ਤਾਂ ਸਭ ਕਰਦੇ ਹਨ। ਪੁਲਸ ਨੇ ਦੋਸ਼ ਸਭ ਝੂਠ ਹੈ। ਕਿਸੇ ਬਾਬਾ ਨੂੰ ਨਹੀਂ ਮੰਨਦੇ ਸਨ। ਸਿਰਫ ਹਨੁਮਾਨ ਜੀ ਨੂੰ ਮੰਨਦੇ ਸਨ। ਉਨ੍ਹਾਂ ਨੇ ਕਿਹਾ ਕਿ ਲਲਿਤ ਪਲਾਈਵੁੱਡ ਦਾ ਕੰਮ ਕਰਦਾ ਸੀ।

About admin

Check Also

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਸੈਨਾ ਮੁੱਖੀ ਸੁਨੀਲ਼ ਲਾਂਬਾ ਪੁੱਜੇ, ਸ਼੍ਰੀ ਨਗਰ ਲਿਆ ਸੁਰੱਖਿਆ ਦਾ ਜਾਇਜਾ

ਅੱਤਵਾਦੀਆ ਨਾਲ ਲੋਹਾ ਲੈ ਰਹੇ ਨੇਵੀ ਦੇ ਮੇਰੀਨ ਕਮਾਂਡਰਾਂ ਦਾ ਹੌਸਲਾ ਵਧਾਉਣ ਦੇ ਲਈ ਚੀਫ ...

Leave a Reply

Your email address will not be published. Required fields are marked *