images

images

ਪਿਛਲੇ ਸਾਲ ਗੂਗਲ ਨੇ ਕਿਹਾ ਸੀ ਕਿ ਕੰਪਨੀ ਇਸ਼ਤਿਹਾਰਾਂ ਲਈ ਵਰਤੋਂਕਾਰਾਂ ਦੇ ਨਿੱਜੀ ਈਮੇਲ ਨੂੰ ਸਕੈਨ ਨਹੀਂ ਕਰੇਗੀ ਪਰ ਰਿਪੋਰਟ ਮੁਤਾਬਕ ਕੰਪਨੀ ਨੇ ਦੂਜੇ ਐਪਸ ਨੂੰ ਤੁਹਾਡੇ ਜੀਮੇਲ ਇਨਬੌਕਸ ਵਿੱਚ ਝਾਕਣ ਦਾ ਵਿਕਲਪ ਦਿੱਤਾ ਹੈ। ਤੁਹਾਡੇ ਸਾਰੇ ਈ-ਮੇਲ ਪੜ੍ਹੇ ਜਾ ਰਹੇ ਹਨ ਤੇ ਤੁਹਾਡੇ ਜੀਮੇਲ ਖਾਤੇ ਤੋਂ ਗੂਗਲ ਦੇ ਇਲਾਵਾ ਕੋਈ ਤੀਜਾ ਵਿਅਕਤੀ ਈ-ਮੇਲ ਵੀ ਭੇਜ ਰਿਹਾ ਹੈ। ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਤੀਜੀ ਧਿਰ ਐਪ ਵਿਕਸਤ ਕਰਨ ਵਾਲੇ ਲੱਖਾਂ ਜੀ-ਮੇਲ ਵਰਤੋਂਕਾਰਾਂ ਦੇ ਈ-ਮੇਲ ਪੜ੍ਹ ਸਕਦੇ ਹਨ। ਇਹ ਹੈਰਾਨੀਜਨਕ ਖੁਲਾਸਾ ਦ ਵਾਲ ਸਟ੍ਰੀਟ ਜਨਰਲ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ।ਰਿਪੋਰਟ ਵਿੱਚ ਜੀਮੇਲ ਐਕਸੈਸ ਸੈਟਿੰਗਸ ਦਾ ਸਕ੍ਰੀਨਸ਼ੌਟ ਵੀ ਸ਼ੇਅਰ ਕੀਤਾ ਗਿਆ ਹੈ। ਇਸ ਤਸਵੀਰ ਵਿੱਚ ਡਿਵੈਲਪਰਜ਼, ਯੂਜਰਜ਼ ਦੀ ਨਿਜੀ ਜਾਣਕਾਰੀ, ਈ-ਮੇਲ ਪ੍ਰਾਪਤ ਕਰਨ ਵਾਲੇ ਦਾ ਈ-ਮੇਲ ਪਤਾ, ਸਮਾਂ ਤੇ ਪੂਰਾ ਸੰਦੇਸ਼ ਪੜ੍ਹ ਸਕਦੇ ਹਨ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਯੂਜ਼ਰਜ਼ ਤੋਂ ਇਸ ਲਈ ਸਹਿਮਤੀ ਵੀ ਲਈ ਜਾ ਰਹੀ ਹੈ ਕਿ ਇਸ ਨੂੰ ਇਨਸਾਨ ਪੜ੍ਹੇਗਾ ਜਾਂ ਕੰਪਿਊਟਰ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me