Home / Featured / ਮੋਦੀ ਦੀ ‘ਧੰਨਵਾਦ ਰੈਲੀ’ ਲਈ ਬਾਦਲ ਹੋਏ ਪੱਬਾਂ ਭਾਰ, ਜੋਸ਼ ‘ਚ ਆਏ ਸੁਖਬੀਰ ਨੇ ਦਿੱਤਾ ਕੈਪਟਨ ਨੂੰ ਵੀ ਸੱਦਾ
index (1)

ਮੋਦੀ ਦੀ ‘ਧੰਨਵਾਦ ਰੈਲੀ’ ਲਈ ਬਾਦਲ ਹੋਏ ਪੱਬਾਂ ਭਾਰ, ਜੋਸ਼ ‘ਚ ਆਏ ਸੁਖਬੀਰ ਨੇ ਦਿੱਤਾ ਕੈਪਟਨ ਨੂੰ ਵੀ ਸੱਦਾ

index (1)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 11 ਜੁਲਾਈ ਨੂੰ ਮਲੋਟ ਵਿੱਚ ਹੋਣ ਜਾ ਰਹੀ ਧੰਨਵਾਦ ਰੈਲੀ ਲਈ ਅਕਾਲੀ-ਭਾਜਪਾਈ ਪੱਬਾਂ ਭਾਰ ਹੋ ਗਏ ਹਨ। ਦੋਵਾਂ ਪਾਰਟੀਆਂ ਵੱਲੋਂ ਇਸ ਰੈਲੀ ਨੂੰ ਸਫਲ ਬਣਾਉਣ ਲਈ ਵੱਡੇ ਪੱਧਰ ‘ਤੇ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।ਰੈਲੀ ਸਬੰਧੀ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੱਦੀ ਪਿੰਡ ਬਾਦਲ ‘ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ, ਉੱਥੇ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਫੇਸਬੁੱਕ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰੈਲੀ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਹਰਮਸਿਮਰਤ ਕੌਰ ਬਾਦਲ ਨੇ ਵੀ ਪਿੰਡ ‘ਚ ਹੀ ਬਠਿੰਡਾ (ਦਿਹਾਤੀ) ਦੇ ਆਗੂਆਂ ਨਾਲ ਮੀਟਿੰਗ ਕੀਤੀ।ਰੈਲੀ ਮਲੋਟ ਦੀ ਦਾਣਾ ਮੰਡੀ ਵਿੱਚ ਕਰਵਾਈ ਜਾਣੀ ਹੈ ਤੇ ਸੁਖਬੀਰ ਬਾਦਲ ਨੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਬਾਦਲ ਨੇ ਕਿਹਾ ਕਿ ਫ਼ਸਲਾਂ ਦੇ ਰੇਟ ‘ਚ ਇੰਨਾ ਵੱਡਾ ਵਾਧਾ ਪਹਿਲੀ ਵਾਰ ਹੋਇਆ ਹੈ। ਸੁਖਬੀਰ ਮੁਤਾਬਕ ਰੈਲੀ ਵਿੱਚ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚੋਂ ਹਰੇਕ ਹਲਕੇ ਤੋਂ ਘੱਟੋ ਘੱਟ 10 ਹਜ਼ਾਰ ਲੋਕਾਂ ਨੂੰ ਪਹੁੰਚਾਇਆ ਜਾਵੇਗਾ ਜਿਸ ਲਈ ਹਰ ਹਲਕੇ ‘ਚ 100-100 ਬੱਸਾਂ ਭੇਜਣ ਦੇ ਇੰਤਜਾਮ ਕੀਤੇ ਜਾ ਰਹੇ ਹਨ।ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਰੈਲੀ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਦੇ ਕਿਸਾਨ ਵੀ ਸ਼ਾਮਲ ਹੋਣਗੇ ਤੇ ਉਮੀਦ ਤੋਂ ਵੱਧ ਇਕੱਠ ਹੋ ਜਾਵੇਗਾ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me