Home / Uncategorized / education / ਖੁੱਲ੍ਹਣ ਤੋਂ ਪਹਿਲਾਂ ਹੀ Jio ਇੰਸਟੀਚਿਊਟ ਨੂੰ ਉਤਮ ਦਰਜਾ, ਮੋਦੀ ਸਰਕਾਰ ‘ਤੇ ਉੱਠੇ ਸਵਾਲ
index (2)

ਖੁੱਲ੍ਹਣ ਤੋਂ ਪਹਿਲਾਂ ਹੀ Jio ਇੰਸਟੀਚਿਊਟ ਨੂੰ ਉਤਮ ਦਰਜਾ, ਮੋਦੀ ਸਰਕਾਰ ‘ਤੇ ਉੱਠੇ ਸਵਾਲ

index (2)

ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ (ਐਚਆਰਡੀ) ਵੱਲੋਂ ਛੇ ਇੰਸਟੀਚਿਊਟਸ ਨੂੰ ਦੇਸ਼ ਦੀਆਂ ਉੱਤਮ ਸੰਸਥਾਵਾਂ (ਇੰਸਟੀਚਿਊਟ ਆਫ ਐਮੀਨੈਂਸ) ਦਾ ਦਰਜਾ ਦਿੱਤੇ ਜਾਣ ਮਗਰੋਂ ਵੱਡਾ ਵਿਵਾਦ ਛਿੜ ਗਿਆ ਹੈ। ਇਸ ਲਿਸਟ ਵਿੱਚ ਜੀਓ ਇਸਟੀਚਿਊਟ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ ਜੋ ਅਜੇ ਬਣਿਆ ਤਕ ਨਹੀਂ। ਸਰਕਾਰ ਦੇ ਇਸ ਕਦਮ ’ਤੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰੋਬਾਰੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।ਉੱਧਰ ਐਚਆਰਡੀ ਮੰਤਰਾਲੇ ਨੇ ਪੂਰੇ ਮਾਮਲੇ ’ਤੇ ਸਫਾਈ ਦਿੰਦਿਆਂ ਕਿਹਾ ਕਿ ਯੂਜੀਸੀ ਰੈਗੂਲੇਸ਼ਨ 2017, ਦੇ ਕਲਾਜ 6.1 ਮੁਤਾਬਕ ਇਸ ਪ੍ਰੋਜੈਕਟ ਵਿੱਚ ਬਿਲਕੁਲ ਨਵੀਆਂ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਐਚਆਰਡੀ ਮੰਤਰਾਲੇ ਨੇ ਆਈਆਈਟੀ ਦਿੱਲੀ, ਆਈਆਈਟੀ ਬੰਬਈ, ਆਈਆਈਟੀ ਬੰਗਲੌਰ, ਮਨੀਪਾ ਅਕੈਡਮੀ ਆਫ ਹਾਇਰ ਐਜੂਕੇਸ਼ਨ, ਬਿਟਸ ਪਿਲਾਨੀ ਤੇ ਜੀਓ ਇੰਸਟੀਚਿਊਟ ਨੂੰ ਉੱਤਮ ਸੰਸਥਾ ਦਾ ਦਰਜਾ ਦੇਣ ਦਾ ਐਲਾਨ ਕੀਤਾ ਗਿਆ ਹੈ।ਕਾਂਗਰਸ ਨੂੰ ਰਿਲਾਇੰਸ ਫਾਊਂਡੇਸ਼ਨ ਦੇ ਜੀਓ ਇੰਸਟੀਚਿਊਟ ’ਤੇ ਇਤਰਾਜ਼ ਹੈ। ਪਾਰਟੀ ਸਵਾਲ ਪੁੱਛ ਰਹੀ ਹੈ ਕਿ ਜੀਓ ਇਸਟੀਚਿਊਟ ਅਜੇ ਬਣਿਆ ਹੀ ਨਹੀਂ ਤਾਂ ਸਰਕਾਰ ਉਸ ਨੂੰ ਉੱਤਮ ਸੰਸਥਾ ਦਾ ਦਰਜਾ ਕਿਵੇਂ ਦੇ ਸਕਦੀ ਹੈ। ਇਸ ਸਬੰਧੀ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ #SuitBootSarkar ਨਾਲ ਟਵੀਟ ਕਰਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਤਰੁਣਾ ਗੋਗਾਈ ਨੇ ਟਵੀਟ ਕਰਕੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਸਰਕਾਰ ਦੇ ਇਸ ਕਦਮ ਨੂੰ ਹਾਸੋਹੀਣਾ ਕਰਾਰ ਦਿੱਤਾ ਤੇ ਕਿਹਾ ਕਿ ਸਰਕਾਰ ਕਾਰੋਬਾਰੀਆਂ ਦਾ ਫਾਇਦਾ ਤੱਕਦੀ ਹੈ।ਐਚਆਰਡੀ ਮੰਤਰਾਲੇ ਨੇ ਇਸ ਪੂਰੇ ਮਾਮਲੇ ’ਤੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਯੂਜੀਸੀ ਰੈਗੂਲੇਸ਼ਨ 2017, ਦੇ ਕਲਾਜ 6.1 ਮੁਤਾਬਕ ਇਸ ਪ੍ਰੋਜੈਕਟ ਵਿੱਚ ਬਿਲਕੁਲ ਨਵੀਆਂ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦਾ ਉਦੇਸ਼ ਨਿੱਜੀ ਸੰਸਥਾਵਾਂ ਨੂੰ ਕੌਮਾਂਤਰੀ ਪੱਧਰ ਦੀ ਵਿੱਦਿਅਕ ਵਿਵਸਥਾ ਤਿਆਰ ਕਰਨ ਲਈ ਹੁਲਾਰਾ ਦੇਣਾ ਹੈ। ਮੰਤਰਾਲੇ ਨੇ ਕਿਹਾ ਕਿ ਜੀਓ ਇੰਸਟੀਚਿਊਟ ਨੂੰ ਗਰੀਨਫੀਲਡ ਕੈਟੇਗਰੀ ਦੇ ਤਹਿਤ ਚੁਣਿਆ ਗਿਆ ਹੈ, ਜੋ ਨਵੀਆਂ ਸੰਸਥਾਵਾਂ ਲਈ ਹੁੰਦੀ ਹੈ।

you can also watch:

https://www.youtube.com/edit?o=U&video_id=-aX-zk8U1YU

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me