Home / Featured / ਪੰਜਾਬ ‘ਚ ਮੰਤਰੀ ਦੇ ਪੈਰੀਂ ਹੱਥ ਲਗਾਉਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ, ਪੁਲਿਸ ਅਧਿਕਾਰੀ ਮੁਅੱਤਲ

ਪੰਜਾਬ ‘ਚ ਮੰਤਰੀ ਦੇ ਪੈਰੀਂ ਹੱਥ ਲਗਾਉਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ, ਪੁਲਿਸ ਅਧਿਕਾਰੀ ਮੁਅੱਤਲ

ਪੰਜਾਬ ‘ਚ ਮੰਤਰੀ ਦੇ ਪੈਰੀਂ ਹੱਥ ਲਗਾਉਣਾ ਪੁਲਿਸ ਵਾਲੇ ਨੂੰ ਪਿਆ ਮਹਿੰਗਾ, ਪੁਲਿਸ ਅਧਿਕਾਰੀ ਮੁਅੱਤਲ:ਪੰਜਾਬ ਦੇ ਇੱਕ ਪੁਲਿਸ ਅਧਿਕਾਰੀ ਨੂੰ ਮੰਤਰੀ ਦੇ ਪੈਰੀਂ ਹੱਥ ਲਗਾਉਣਾ ਮਹਿੰਗਾ ਪੈ ਗਿਆ ਹੈ।ਅਜਿਹਾ ਹੀ ਕੁਝ ਕਰਨ ‘ਤੇ ਇੱਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਬਾਰਡਰ ਰੇਂਜ ਪੁਲਿਸ ਦੇ ਅਧੀਨ ਆਉਂਦੇ ਪੁਲਿਸ ਦੇ ਏਐਸਆਈ ਪਲਵਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਪੈਰੀਂ ਹੱਥ ਲਗਾਉਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ।ਉਸ ਸਮੇਂ ਉਹ ਏ ਐਸ.ਆਈ ਵਰਦੀ ਵਿੱਚ ਸੀ।ਦਰਅਸਲ ਏਐਸਆਈ ਪਲਵਿੰਦਰ ਸਿੰਘ ਪਬਲਿਕ ਮੀਟਿੰਗ ਦੌਰਾਨ ਵਰਦੀ ਵਿੱਚ ਉਨ੍ਹਾਂ ਦੇ ਘਰ ਗਏ ਅਤੇ ਪਹਿਲਾਂ ਸਲੂਟ ਮਾਰਿਆ ਤੇ ਫੇਰ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਇਆ।ਬਟਾਲਾ ਦੇ ਐਸਐਸਪੀ ਓਪਿੰਦਰਜੀਤ ਸਿੰਘ ਘੁੰਮਣ ਨੇ ਤਸਦੀਕ ਕੀਤੀ ਕਿ ਉਨ੍ਹਾਂ ਨੂੰ ਏਐਸਆਈ ਪਲਵਿੰਦਰ ਸਿੰਘ ਨੂੰ ਸਸਪੈਂਡ ਕਰਨ ਲਈ ਆਦੇਸ਼ ਆਪਣੇ ਸੀਨੀਅਰ ਤੋਂ ਮਿਲੇ ਸਨ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰਦੀ ਦਾ ਸਨਮਾਨ ਨਾ ਕਰਨ ਦੇ ਕਾਰਨ ਅਜਿਹਾ ਕਦਮ ਚੁੱਕਿਆ ਹੈ।

You can also watch:

https://www.youtube.com/edit?o=U&video_id=-QjeTSGXDA0

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me