Home / Featured / ਢੋਲ ਵਜਾ ਕੇ ਪਹੁੰਚੇ ਕਿਸਾਨ,ਮੋਦੀ ਦੀ ਮਲੋਟ ਰੈਲੀ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ
hqdefault (1)

ਢੋਲ ਵਜਾ ਕੇ ਪਹੁੰਚੇ ਕਿਸਾਨ,ਮੋਦੀ ਦੀ ਮਲੋਟ ਰੈਲੀ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਲੋਟ ‘ਚ ਕਿਸਾਨ ਕਲਿਆਣ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਪਹੁੰਚ ਰਹੇ ਹਨ।ਇਸ ਰੈਲੀ ਦੇ ਪ੍ਰਧਾਨਗੀ ਸਾਬਕਾ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਕਰਨਗੇ।ਇਸ ਤੋਂ ਇਲਾਵਾ ਰੈਲੀ ਨੂੰ ਭਾਜਪਾ ਪ੍ਰਧਾਨ ਸ਼ਵੇਤ ਮਲਿਕ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ,ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜੇ ਹੀ ਸਮੇਂ ‘ਚ ਪਹੁੰਚਣ ਵਾਲੇ ਹਨ।ਮੋਦੀ ਦੀ ਰੈਲੀ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਕਿਸਾਨਢੋਲ ਵਜਾ ਕੇ ਰੈਲੀ ‘ਚ ਪਹੁੰਚ ਰਹੇ ਹਨ।ਲੋਕਾਂ ਦਾ ਕਹਿਣਾ ਹੈ ਕਿ ਸ.ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਹਮੇਸ਼ਾ ਹੀ ਇਸ ਇਲਾਕੇ ਨੂੰ ਮਾਣ ਦਿੱਤਾ ਹੈ।
64901957

ਇਸ ਮਲੋਟ ਵਰਗੇ ਇਲਾਕੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਮੁੱਲ ‘ਚ ਕੀਤੇ ਇਤਿਹਾਸਿਕ ਵਾਧੇ ਨੂੰ ਲੈ ਕੇ ਮਲੋਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਧੰਨਵਾਦ ਰੈਲੀ ਕੀਤੀ ਜਾ ਰਹੀ ਹੈ।ਮਲੋਟ ਰੈਲੀ ਵਿੱਚ ਲੱਖਾਂ ਕਿਸਾਨਾਂ ਦੇ ਪਹੁੰਚ ਦਾ ਟੀਚਾ ਹੈ।ਇਸ ਦੇ ਮੱਦੇਨਜ਼ਰ ਅੱਜ ਮਲੋਟ ‘ਚ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏਹਨ। ਚਾਰੇ ਪਾਸੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

64901957

ਬਾਜ਼ਾਰਾਂ ‘ਚ ਦੁਕਾਨਾਂ ਦੇ ਅੱਗੇ ਕਿਸੇ ਵੀ ਵਾਹਨ ਨੂੰ ਖੜ੍ਹਾ ਹੋਣ ਨਹੀਂ ਦਿੱਤਾ ਜਾ ਰਿਹਾ। ਇਸ ਰੈਲੀ ‘ਚ ਸ਼ਾਮਲ ਹੋਣ ਲਈ ਕਿਸਾਨ ਪਹੁੰਚ ਰਹੇ ਹਨ। ਸੁਰੱਖਿਆ ਕਰਮਚਾਰੀਆਂ ਵੱਲੋਂ ਨੇੜਲੇ ਦੇ ਹੋਟਲਾਂ ਅਤੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

You can also watch:

 

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me