Home / Featured / ਧੰਨਵਾਦ ਰੈਲੀ ‘ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM MODI IN MALOT

ਧੰਨਵਾਦ ਰੈਲੀ ‘ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਧੰਨਵਾਦ ਰੈਲੀ ‘ਚ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੋਟ ਦੀ ਧੰਨਵਾਦ ਰੈਲੀ ‘ਚ ਪਹੁੰਚ ਚੁੱਕੇ ਹਨ।ਇਸ ਰੈਲੀ ‘ਚ ਪ੍ਰਧਾਨ ਮੰਤਰੀ ਨੂੰ ਅਕਾਲੀ-ਭਾਜਪਾ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਰੈਲੀ ਨੂੰ ਭਾਜਪਾ ਪ੍ਰਧਾਨ ਸ਼ਵੇਤ ਮਲਿਕ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ,ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ

amritsar-250414-in2

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਮੁੱਲ ‘ਚ ਕੀਤੇ ਇਤਿਹਾਸਿਕ ਵਾਧੇ ਨੂੰ ਲੈ ਕੇ ਮਲੋਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਧੰਨਵਾਦ ਰੈਲੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਲਈ ਵਾਟਰ ਪਰੂਫ਼ ਏਸੀ ਸਟੇਜ ਬਣਾਈ ਗਈ ਹੈ। ਪੰਡਾਲ ਵਿੱਚ 1500 ਪਾਣੀ ਵਾਲੇ ਪੱਖੇ ਲਾਏ ਗਏ ਹਨ ਤੇ ਹਰ ਵਿਅਕਤੀ ਨੂੰ ਕੁਰਸੀ ਤੇ ਬੋਤਲ ਵਾਲਾ ਪਾਣੀ ਦਿੱਤਾ ਜਾਣਾ ਹੈ। ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਹਨ

ਯਾਦ ਰਹੇ ਅਕਾਲੀ ਦਲ ਦਾ ਜ਼ਿਆਦਾਤਰ ਵੋਟ ਬੈਂਕ ਕਿਸਾਨ ਵਰਗ ਹੀ ਹੈ। ਪਿਛਲੇ ਸਮੇਂ ਵਿੱਚ ਇਸ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਾ ਹੈ। ਇਸ ਲਈ ਅਕਾਲੀ ਦਲ ਮੋਦੀ ਦੀ ਰੈਲੀ ਨਾਲ ਮੁੜ ਕਿਸਾਨਾਂ ਨੂੰ ਨੇੜੇ ਲਾਉਣ ਦੀ ਤਿਆਰੀ ਵਿੱਚ ਹੈ। ਖਾਸ ਗੱਲ਼ ਇਹ ਵੀ ਹੈ ਕਿ ਇਸ ਵੇਲੇ ਕਿਸਾਨ ਵਰਗ ਕੈਪਟਨ ਸਰਕਾਰ ਤੋਂ ਵੀ ਔਖਾ ਹੈ। ਇਸ ਲਈ ਅਕਾਲੀ ਦਲ ਇਸ ਨੂੰ ਚੰਗਾ ਮੌਕਾ ਸਮਝ ਕੇ ਆਪਣੀਆਂ ਜੜ੍ਹਾ ਮਜ਼ਬੂਤ ਕਰਨ ਦੇ ਰੌਂਅ ਵਿੱਚ ਹੈ।

You acn also watch:

https://www.youtube.com/edit?o=U&video_id=D438XQyKlXk

ਮਲੋਟ ਵਿਖੇ ਧੰਨਵਾਦੀ ਰੈਲੀ 'ਚ ਪਹੁੰਚੇ ਪੀ.ਐਮ. ਮੋਦੀ

ਮਲੋਟ ਵਿਖੇ ਧੰਨਵਾਦੀ ਰੈਲੀ 'ਚ ਪਹੁੰਚੇ ਪੀ.ਐਮ. ਮੋਦੀ

Posted by Chardikla Time TV Live on Wednesday, July 11, 2018

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me