Home / Featured / ਮੈਲਬੌਰਨ ‘ਚ ਹੋਏ ਭਿਅੰਕਰ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ ਦੋ ਬਚਿਆਂ ਦੀ ਮੌਤ
WhatsApp Image 2018-07-11 at 3.19.40 PM (1)

ਮੈਲਬੌਰਨ ‘ਚ ਹੋਏ ਭਿਅੰਕਰ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ ਦੋ ਬਚਿਆਂ ਦੀ ਮੌਤ

ਦੱਖਣੀ ਮੈਲਬੌਰਨ ਦੇ ਇਲਾਕੇ ਟਰੁਗਨਿਨਾ ਵਿੱਚ ਬੀਤੇ ਦਿਨੀਂ ਹੋਏ ਭਿਅੰਕਰ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ ਦੋ ਬਚਿਆਂ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਬਚਿਆਂ ਦੀ ਪਛਾਣ ਲੜਕੀ ਰੁਆਣਾ(10) ਤੇ ਲੜਕਾ ਇਮਾਨੁਅਲ ਜਾੱਰਜ(4) ਵਜੋ ਹੋਈ ਹੈ ।

WhatsApp Image 2018-07-11 at 3.19.40 PM

ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਈ ਇੰਨਾਂ ਬੱਚਿਆਂ ਦੀ ਮਾਂ ਮੰਜੂ ਜੋ ਕਿ ਜ਼ੇਰੇ ਇਲਾਜ ਹੈ ਪਰੰਤੂ ਉਸ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋ ਜਾਰਜ ਆਪਣੀ ਪਤਨੀ ਤੇ ਦੋ ਬਚਿਆਂ ਸਮੇਤ ਕਿਸੇ ਜਨਮ ਦਿਨ ਦੀ ਪਾਰਟੀ ਤੋ ਵਾਪਸ ਘਰ ਜਾ ਰਹੇ ਸਨ ਕਿ ਅਚਾਨਕ aਵਰਟੇਕ ਕਰਨ ਦੇ ਚੱਕਰ ਵਿੱਚ ਇੱਕ ਵਿਅਕਤੀ ਦੀ ਕਾਰ ਇਸ ਪਰਿਵਾਰ ਦੀ ਗੱਡੀ ਨਾਲ ਸਿੱਧੀ ਜਾ ਟਕਰਾਈ ਸਿੱਟੇ ਵਜੋਂ ਦਸ ਸਾਲਾ ਲੜਕੀ ਰੁਆਣਾ ਨੇ ਤਾਂ ਮੌਕੇ ਤੇ ਹੀ ਦਮ ਤੌੜ ਦਿਤਾ ਸੀ ਜਦੋ ਕਿ ਚਾਰ ਸਾਲਾ ਇਮਾਨੁਅਲ ਨੇ ਰਾਇਲ ਚਿਲਡਰਨ ਹਸਪਤਾਲ ਵਿੱਚ ਜਖਮਾਂ ਦੀ ਤਾਬ ਝਲਦਿਆਂ ਦਮ ਤੋੜ ਦਿੱਤਾ ਜਦੋ ਕਿ ਇੰਨਾ ਬਚਿਆ ਦੇ ਪਿਤਾ ਦਾ ਵਾਲ ਵਾਲ ਬਚਾਅ ਹੋ ਗਿਆ ਪਰ ਉਹ ਇਸ ਵੇਲੇ ਆਪਣੇ ਦੋਵੇਂ ਬੱਚਿਆ ਦੀ ਮੋਤ ਨੂੰ ਲੈ ਕੇ ਡੂੰਘੇ ਸਦਮੇ ਵਿੱਚ ਹਨ ਉਥੇ ਹੀ ਆਪਣੀ ਪਤਨੀ ਦੀ ਬਣੀ ਹੋਈ ਗੰਭੀਰ ਹਾਲਤ ਨੂੰ ਲੈ ਕੇ ਵੀ ਚਿੰਤਤ ਹਨ।ਇਹ ਪਰਵਾਰ ਕੇਰਲ ਦੇ ਨਾਲ ਸਬੰਧਤ ਹੈ ।WhatsApp Image 2018-07-11 at 3.19.40 PM (1)

ਇਸ ਘਟਨਾ ਦੇ ਦੋਸ਼ੀ ਕਾਰ ਦੇ ਡਰਾਇਵਰ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਉਹ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।ਵਿਕਟੋਰੀਆ ਪੁਲਿਸ ਵਲੋ ਇਸ ਹਾਦਸੇ ਦੇ ਦੋਸ਼ੀ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਤੇ ਦੋ ਬੱਚਿਆਂ ਦੀ ਮੌਤ ਦਾ ਜਿੰਮੇਵਾਰ ਮੰਨਦਿਆਂ ਕਾਰਵਾਈ ਸ਼ੂਰੁ ਕਰ ਦਿੱਤੀ ਹੈ।ਪੀੜਤ ਪਰਿਵਾਰ ਦੇ ਦੋਸਤਾਂ ਤੇ ਸਕੇ ਸਬੰਧੀਆਂ ਵਲੋ ਸਥਾਨਕ ਚਰਚ ਵਿੱਚ ਇੱਕ ਸੋਗ ਸਭਾ ਵੀ ਕੀਤੀ ਗਈ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me