Home / Featured / Crime / ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮਿਲੀ ਪੀ.ਜੀ.ਆਈ ਤੋਂ ਜਮਾਨਤ, ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ
gangster-dilpreet-baba-2-696x464

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਮਿਲੀ ਪੀ.ਜੀ.ਆਈ ਤੋਂ ਜਮਾਨਤ, ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ

gangster-dilpreet-baba-2-696x464

ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੀ.ਜੀ.ਆਈ. ਤੋਂ ਗ੍ਰਿਫ਼ਤਾਰ ਕਰਕੇ ਸੈਕਟਰ-43 ਦੀ ਤਿੰਨ ਨੰਬਰ ਅਦਾਲਤ ‘ਚ ਪੇਸ਼ ਕੀਤਾ  ਹੈ।ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਇਸ ਮਾਮਲੇ ਦੇ ਅਗਲੀ ਸੁਣਵਾਈ ਹੁਣ 15 ਜੁਲਾਈ ਨੂੰ ਹੋਵੇਗੀ।ਦੱਸਿਆ ਜਾਂਦਾ ਹੈ ਕਿ ਦਿਲਪ੍ਰੀਤ ਬਾਬਾ ਜ਼ਖਮੀ ਹੋਣ ਕਰਕੇ ਹੇਠਲੀ ਅਦਾਲਤ ‘ਚ ਹੀ ਪੇਸ਼ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਸੋਮਵਾਰ ਨੂੰ ਜਲੰਧਰ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਤੋਂ ਕਾਬੂ ਕੀਤਾ ਸੀ।ਦਿਲਪ੍ਰੀਤ ਉੱਪਰ ਕਤਲ,ਫਿਰੌਤੀ, ਡਕੈਤੀ ਤੇ ਲੁੱਟ-ਖੋਹ ਦੇ ਕੁੱਲ 30 ਮਾਮਲੇ ਦਰਜ ਹਨ।ਦਿਲਪ੍ਰੀਤ ਨੂੰ ਪੁਲਿਸ ਦੀਆਂ ਟੀਮਾਂ ਨੇ ਗੋਲ਼ੀ ਮਾਰ ਕੇ ਕਾਬੂ ਕੀਤਾ ਸੀ।ਜਿਸ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੀ.ਜੀ.ਆਈ ਹਸਪਤਾਲ ਵਿੱਚ ਇਲਾਜ ਲਈ ਭਰਤੀ ਕੀਤਾ ਗਿਆ ਸੀ।

You can also watch:

 

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me