Breaking News
Home / India / ਅਚਾਨਕ ਚੱਲਦੀ ਕਾਰ ਨੂੰ ਲੱਗੀ ਅੱਗ, ਬਾਲ-ਬਾਲ ਬਚੇ ਮਾਮਾ-ਭਾਣਜਾ

ਅਚਾਨਕ ਚੱਲਦੀ ਕਾਰ ਨੂੰ ਲੱਗੀ ਅੱਗ, ਬਾਲ-ਬਾਲ ਬਚੇ ਮਾਮਾ-ਭਾਣਜਾ

ਚੰਡੀਗੜ ਦੇ ਸੈਕਟਰ-25 ‘ਚ ਭਾਸਕਰ ਚੌਂਕ ‘ਤੇ ਸੋਮਵਾਰ ਨੂੰ ਇਕ ਚੱਲਦੀ ਹੋਈ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਸਮੇਂ ਗੱਡੀ ਨੂੰ ਅੱਗ ਲੱਗੀ, ਉਸ ਸਮੇਂ ਕਾਰ ‘ਚ ਸਵਾਰ ਮਾਮਾ-ਭਾਣਜਾ ਸੀ ਜੋ ਕਿ ਇਸ ਹਾਦਸਾ ਵਿੱਚ ਬਾਲ-ਬਾਲ ਬਚ ਗਏ ।

ਕਾਰ ਸਵਾਰ ਰਘੂਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਾਰ ਚੱਲਾਉਦੇ – ਚਲਾਉਦੇ ਇੰਝ ਮਹਿਸੂਸ ਹੋਇਆਂ ਕਿ ਜਿਵੇਂ ਗੱਡੀ ਭਾਰੀ ਹੋ ਗਈ ਹੋਵੇ ਇਸ ਲਈ ਜਿਵੇਂ ਹੀ ਉਨ੍ਹਾਂ ਨੇ ਸਾਈਡ ‘ਤੇ ਗੱਡੀ ਰੋਕੀ ਤਾਂ ਉਸ ‘ਚੋਂ ਧੂੰਆਂ ਨਿਕਲਣ ਲੱਗਾ ਅਤੇ ਦੇਖਦੇ ਹੀ ਦੇਖਦੇ ਗੱਡੀ ਨੂੰ ਅੱਗ ਲੱਗ ਗਈ ਜਿਸ ਕਾਰਨ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪਰ ਕਾਰ ਸਵਾਰ ਦੇ ਲਈ ਚੰਗੀ ਗੱਲ ਇਹ ਰਹੀ ਹੈ ਕਿ ਗੱਡੀ ‘ਚ ਸਵਾਰ ਦੋਹਾਂ ਵਿਅਕਤੀਆਂ ਨੇ ਸਮਾਂ ਰਹਿੰਦੇ ਆਪਣੀ ਜਾਨ ਬਚਾ ਲਈ। ਗੱਡੀ ‘ਚ ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ-ਬ੍ਰਿਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਫਾਇਰ-ਬ੍ਰਿਗੇਡ ਦੇ ਕਰਮੀਆਂ ਨੇ ਅੱਗ ‘ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਕਾਰ ਕਾਫੀ ਸੜ ਚੁੱਕੀ ਸੀ।

About Time TV

Check Also

ਬੇਟੀ ਆਰਾਧਿਆ ਦੇ ਜਨਮ ਦਿਨ ਤੇ ਅਭਿਸ਼ੇਕ ਬੱਚਨ ਵੀ ਬਣੇ ਬੱਚੇ

ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦਾ ਹਾਲ ਹੀ ਵਿੱਚ 7 ਵਾਂ ਜਨਮਦਿਨ ਮਨਾਇਆ ਗਿਆ। ਇਸ ...

Leave a Reply

Your email address will not be published. Required fields are marked *