Breaking News
Home / Featured / Crime / ਸਕੂਲ ਦੇ ਬੱਸ ਡਰਾਇਵਰ ਨੇ ਕੀਤਾ ਨਾਬਾਲਿਗ ਨਾਲ ਬਲਾਤਕਾਰ

ਸਕੂਲ ਦੇ ਬੱਸ ਡਰਾਇਵਰ ਨੇ ਕੀਤਾ ਨਾਬਾਲਿਗ ਨਾਲ ਬਲਾਤਕਾਰ

ਰੋਪੜ ‘ਚ 14 ਸਾਲਾਂ ਦੀ ਨਾਬਾਲਿਗ ਨੌਵੀਂ ਕਲਾਸ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਸਕੂਲ ਬੱਸ ਦੇ ਡਰਾਇਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਨਾਬਾਲਿਗ ਲੜਕੀ ਦੀ ਮਾਮੀ ਨੇ ਬਿਆਨ ਦਿੱਤਾ ਹੈ ਕਿ ਉਸ ਦੀ 14 ਸਾਲ ਦੀ ਨਾਬਾਲਿਗ ਭਾਣਜੀ ਉਸ ਦੇ ਕੋਲ ਹੀ ਰਹਿੰਦੀ ਹੈ ਅਤੇ ਪਿੰਡ ਕਟਲੀ ਦੇ ਨਜਦੀਕ ਇੱਕ ਨਿੱਜੀ ਸਕੂਲ ‘ਚ ਨੌਵੀਂ ਜਮਾਤ ‘ਚ ਪੜ੍ਹਦੀ ਹੈ। 

ਉਨ੍ਹਾਂ ਨੇ ਦੱਸਿਆ ਕਿ 14 ਜੁਲਾਈ ਨੂੰ ਉਸ ਦੀ ਭਾਣਜੀ ਕਰੀਬ ਰਾਤ 9 ਵਜੇ ਅਚਾਨਕ ਗਾਇਬ ਹੋ ਗਈ। ਸਾਰੀ ਰਾਤ ਲੱਭਣ ਤੋਂ ਬਾਅਦ ਵੀ ਉਹ ਨਾ ਮਿਲੀ। ਅਗਲੀ ਸਵੇਰ ਉਹ ਰੇਲਵੇ ਸਟੇਸ਼ਨ ਘਨੌਲੀ ਦੇ ਨਜਦੀਕ ਮਿਲੀ। ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਦੇਖਿਆ ਤਾਂ ਉਹ ਰੋਣ ਲੱਗ ਗਈ ਅਤੇ ਪੀੜਤ ਲੜਕੀ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਜਿਸ ਸਕੂਲ ‘ਚ ਉਹ ਪੜ੍ਹਦੀ ਹੈ ਉਸੇ ਸਕੂਲ ਦੇ ਬੱਸ ਡਰਾਇਵਰ ਨੇ ਲੜਕੀ ਨੂੰ ਰਾਤ ਨੂੰ ਫ਼ੋਨ ਕਰ ਕੇ ਪਾਣੀ ਵਾਲੀ ਟੈਂਕੀ ਕੋਲ ਬੁਲਾਇਆ, ਨਾ ਆਉਣ ਦੀ ਹਾਲਤ ‘ਚ ਉਸ ਦੀਆਂ ਤਸਵੀਰਾਂ ਨੂੰ ਇੰਟਰਨੈੱਟ ‘ਤੇ ਪਾਉਣ ਦੀ ਧਮਕੀ ਦਿੱਤੀ ਇਸ ਡਰ ਕਾਰਨ ਲੜਕੀ ਉਸ ਬੱਸ ਡਰਾਇਵਰ ਕੋਲ ਚਲੀ ਗਈ।

ਜਿਸ ਤੋਂ ਬਾਅਦ ਡਰਾਇਵਰ ਨੇ ਉਸ ਨੂੰ ਅਗਵਾ ਕਰ ਕੇ ਸਾਰੀ ਰਾਤ ਉਸ ਨਾਲ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਡਰਾਇਵਰ ਉਸ ਨੂੰ ਅਗਲੇ ਦਿਨ ਸਵੇਰੇ ਰੇਲਵੇ ਸਟੇਸਨ ਘਨੌਲੀ ਕੋਲ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਇਲਾਵਾ ਪੀੜਤ ਲੜਕੀ ਨੇ ਦੱਸਿਆ ਕਿ ਉਕਤ ਬੱਸ ਡਰਾਇਵਰ ਉਸ ਨੂੰ ਅੱਠਵੀਂ ਕਲਾਸ ਤੋਂ ਹੀ ਪਰੇਸ਼ਾਨ ਕਰਦਾ ਆ ਰਿਹਾ ਸੀ।ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਜਸਮੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਸ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਂਅ ਪਰਮਜੀਤ ਸਿੰਘ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 363, 366, 376, 506 ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...