Breaking News
Home / Entertainment / ਫ਼ਿਲਮੀ ਜਗਤ ਵਿੱਚ ਦੁੱਖ ਦੀ ਲਹਿਰ, ਮਸ਼ਹੂਰ ਅਦਾਕਾਰਾ ਰੀਟਾ ਭਾਦੁੜੀ ਦਾ ਹੋਇਆ ਦਿਹਾਂਤ

ਫ਼ਿਲਮੀ ਜਗਤ ਵਿੱਚ ਦੁੱਖ ਦੀ ਲਹਿਰ, ਮਸ਼ਹੂਰ ਅਦਾਕਾਰਾ ਰੀਟਾ ਭਾਦੁੜੀ ਦਾ ਹੋਇਆ ਦਿਹਾਂਤ

ਟੀ. ਵੀ. ਸ਼ੋਅ ‘ਨਿਮਕੀ ਮੁਖੀਆ’ ‘ਚ ਇਮਰਤੀ ਦੇਵੀ ਦਾ ਕਿਰਦਾਰ ਨਿਭਾਉਣ ਵਾਲੀ 62 ਸਾਲ ਦੀ ਰੀਟਾ ਭਾਦੁੜੀ ਦੇ ਦਿਹਾਂਤ ਨਾਲ ਪੂਰੇ ਬਾਲੀਵੁੱਡ ਜਗਤ ‘ਚ ਦੁੱਖ ਦੀ ਲਹਿਰ ਛਾਈ ਹੋਈ ਹੈ। ਰੀਟਾ ਟੀ. ਵੀ. ਤੇ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੀ।ਪਿਛਲੇ ਕਈ ਸਾਲਾ ਤੋਂ ਹਿੰਦੀ ਸਿਨੇਮਾ ‘ਚ ਕੰਮ ਕਰ ਰਹੀ ਸੀ ਲਗਭਗ ਉਨ੍ਹਾਂ ਨੇ 70 ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ ਜਿਨ੍ਹਾਂ ‘ਚ ਰਾਜ਼,ਜੂਲੀ ਬੇਟੀ, ਦਿਲ ਵਿਲ ਪਿਆਰ ਤੇ 30 ਟੀ.ਵੀ ਸ਼ੋਅ ਸ਼ਾਮਲ ਹਨ ।

ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਦਿੱਤੀ ਗਈ । ਬੇਹੱਦ ਦੁੱਖ ਦੀ ਗੱਲ ਹੈ ਕਿ ਰੀਟਾ ਭਾਦੁੜੀ ਹੁਣ ਸਾਡੇ ‘ਚ ਨਹੀਂ ਰਹੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਅੰਧੇਰੀ ਈਸਟ, ਮੁੰਬਈ ‘ਚ ਹੋਵੇਗਾ। ਸਾਡੇ ਸਾਰਿਆਂ ਲਈ ਉਹ ਮਾਂ ਦੀ ਤਰ੍ਹਾਂ ਸੀ।ਸੂਤਰਾਂ ਮੁਤਾਬਕ ਪਿਛਲੇ ਦਿਨੀਂ ਰੀਟਾ ਭਾਦੁੜੀ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਉਨ੍ਹਾਂ ਦੀ ਕਿਡਨੀ ‘ਚ ਕਾਫੀ ਸਮੱਸਿਆ ਹੋ ਗਈ ਸੀ। ਖ਼ਰਾਬ ਸਿਹਤ ਹੋਣ ਦੇ ਬਾਵਜੂਦ ਵੀ ਰੀਟਾ ਆਪਣੀ ਸ਼ੂਟਿੰਗ ਪੂਰੀ ਕਰ ਰਹੀ ਸੀ। ਜਦੋਂ ਉਨ੍ਹਾਂ ਨੂੰ ਕੰਮ ਤੋਂ ਫੁਰਸਤ ਮਿਲਦੀ ਤਾਂ ਉਹ ਸੈੱਟ ‘ਤੇ ਆਰਾਮ ਕਰਦੀ ਸੀ।

About admin

Check Also

ਕੀ ਕਿਹਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ‘ਚ ਵਿਕਾਸ ਪ੍ਰੋਜੈਕਟ ਲਈ…?

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਲੋਕ ਸੂਬਿਆਂ ਵਿੱਚ ਵਿਕਾਸ ਨਾਲ ਜੁੜੇ ਪ੍ਰੋਜੈਕਟ ਦਾ ...

Leave a Reply

Your email address will not be published. Required fields are marked *