Breaking News
Home / International / ਵਾਸ਼ਿੰਗ ਮਸ਼ੀਨ ‘ਚ ਫਸੀ 3 ਸਾਲਾ ਬੱਚੀ
Baby crying

ਵਾਸ਼ਿੰਗ ਮਸ਼ੀਨ ‘ਚ ਫਸੀ 3 ਸਾਲਾ ਬੱਚੀ

ਫ਼ੇਸਬੁੱਕ ਤੇ ਸ਼ੇਅਰ ਹੋਈ ਇੱਕ ਘਟਨਾ ਜਿਸ ਵਿੱਚ ਅਮਰੀਕਾ ਦੇ ਸੂਬਾ ਕੋਲੋਰਾਡੋ ਦੀ ਰਹਿਣ ਵਾਲੀ ਮੈਕਈਵਰ ਨਾਂਅ ਦੀ ਮਾਂ ਨੇ ਆਪਣੇ ਨਾਲ ਵਾਪਰੀ ਇਕ ਘਟਨਾ ਬਾਰੇ ਦੱਸਿਆ ਕਿ ਉਸ ਦੇ ਤਿੰਨ ਛੋਟੇ ਬੱਚੇ ਹਨ। ਉਸ ਦੀ ਪੁਰਾਣੀ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ ਸੀ, ਜਿਸ ਦੀ ਜਗ੍ਹਾ ਉਸ ਨੇ ਨਵੀਂ ਫਰੰਟਲੋਡਿਡ ਵਾਸ਼ਿੰਗ ਮਸ਼ੀਨ ਖਰੀਦੀ।  ਉਨ੍ਹਾਂ ਨੇ ਇਹ ਗੱਲ ਆਪਣੇ ਤਿੰਨੇ ਬੱਚਿਆਂ ਨੂੰ ਸਮਝਾਈ ਕਿ ਕੋਈ ਵੀ ਵਾਸ਼ਿੰਗ ਮਸ਼ੀਨ ਨੂੰ ਹੱਥ ਨਹੀਂ ਲਗਾਏਗਾ। ਕਿਉਂਕਿ ਬੱਚੇ ਛੋਟੇ ਸਨ ਅਤੇ ਅਣਜਾਣੇ ਵਿਚ ਉਹ ਕਿਸੇ ਹਾਦਸੇ ਦੇ ਸ਼ਿਕਾਰ ਹੋ ਸਕਦੇ ਸਨ। ਪਰ ਅਗਲੀ ਸਵੇਰ ਉਸ ਦਾ ਸਾਹਮਣਾ ਇਕ ਦਿਲ ਦਹਿਲਾਉਣ ਵਾਲੀ ਘਟਨਾ ਨਾਲ ਹੋਇਆ। ਉਸ ਦੇ 4 ਸਾਲਾ ਬੇਟੇ ਜੈਸ ਨੇ ਸਵੇਰੇ-ਸਵੇਰੇ ਉਸ ਨੂੰ ਜਗਾਇਆ।ਬੱਚਾ ਘਬਰਾਹਟ ‘ਚ ਠੀਕ ਤਰੀਕੇ ਨਾਲ ਬੋਲ ਨਹੀਂ ਪਾ ਰਿਹਾ ਸੀ।

ਮੈਕਈਵਰ ਅਤੇ ਉਸ ਦੇ ਪਤੀ ਐਲਨ ਨੂੰ ਸਿਰਫ ਇੰਨ੍ਹਾਂ ਹੀ ਸਮਝ ਆਇਆ ਕਿ ਕਲੋ ਵਾਸ਼ਿੰਗ ਮਸ਼ੀਨ ਅੰਦਰ ਹੈ। ਉੇਹ ਤੇਜ਼ੀ ਨਾਲ ਲਾਂਡਰੀ ਰੂਮ ਵੱਲ ਗਈ। ਉੱਥੇ ਉਸ ਨੇ ਆਪਣੀ 3 ਸਾਲਾ ਬੱਚੀ ਨੂੰ ਮਸ਼ੀਨ ਦੇ ਅੰਦਰ ਫਸਿਆ ਪਾਇਆ। ਵਾਸ਼ਿੰਗ ਮਸ਼ੀਨ ਵਿਚ ਤੇਜ਼ੀ ਨਾਲ ਪਾਣੀ ਭਰ ਰਿਹਾ ਸੀ ਅਤੇ ਉਹ ਲੌਕ ਹੋ ਗਈ ਸੀ। ਉਹ ਕਲੋ ਨੂੰ ਚੀਕਦੇ ਹੋਏ ਦੇਖ ਰਹੇ ਸਨ ਪਰ ਮਸ਼ੀਨ ਦੇ ਸ਼ੋਰ ਦੇ ਆਵਾਜ਼ ਵਿਚ ਉਸ ਦੀ ਆਵਾਜ਼ ਦੱਬੀ ਜਾ ਰਹੀ ਸੀ। ਮੈਕਈਵਰ ਨੇ ਬਹੁਤ ਕੋਸ਼ਿਸ਼ ਕਰਨ ਮਗਰੋਂ ਮਸ਼ੀਨ ਦਾ ਦਰਵਾਜਾ ਅਨਲੌਕ ਕੀਤਾ ਅਤੇ ਆਪਣੀ ਬੇਟੀ ਨੂੰ ਬਾਹਰ ਕੱਢਿਆ। ਇਸ ਦੌਰਾਨ ਕਲੋ ਦੇ ਸਾਰੇ ਕੱਪੜੇ ਗਿੱਲੇ ਹੋ ਚੁੱਕੇ ਸਨ ਅਤੇ ਉਸ ਦੇ ਸਿਰ ‘ਤੇ ਸੱਟਾਂ ਲੱਗੀਆਂ ਸਨ। ਹਾਲਾਂਕਿ ਉਸ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਸਨ। ਆਪਣੀ ਇਸ ਪੋਸਟ ਜ਼ਰੀਏ ਮੈਕਈਵਰ ਨੇ ਫਰੰਟਲੋਡਿਡ ਵਾਸ਼ਿੰਗ ਮਸ਼ੀਨ ਦੇ ਖਤਰਿਆਂ ਬਾਰੇ ਚਿਤਾਵਨੀ ਦਿੱਤੀ ਹੈ। ਇਸ ਪੋਸਟ ਨੂੰ ਹੁਣ ਤੱਕ 3 ਲੱਖ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...