Breaking News
Home / India / 19 ਡੇਰਾ ਪ੍ਰੇਮੀਆਂ ਤੋਂ ਅਦਾਲਤ ਨੇ ਹਟਾਇਆ ਦੇਸ਼ਧ੍ਰੋਹ ਦਾ ਮੁਕੱਦਮਾ

19 ਡੇਰਾ ਪ੍ਰੇਮੀਆਂ ਤੋਂ ਅਦਾਲਤ ਨੇ ਹਟਾਇਆ ਦੇਸ਼ਧ੍ਰੋਹ ਦਾ ਮੁਕੱਦਮਾ

20 ਅਗਸਤ 2017 ਨੂੰ ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਬਲਾਤਕਾਰ ਦਾ ਦੋਸ਼ੀ ਸਾਬਿਤ ਹੋਇਆ ਸੀ ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਵਿੱਚ ਵੱਡੀ ਗਿਣਤੀ ‘ਚ ਹਿੰਸਾਤਮਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ।ਉਸ ਸਮੇਂ ਵੱਡੀ ਗਿਣਤੀ ‘ਚ ਜਾਨੀ ਨੁਕਸਾਨ ਦੇ ਨਾਲ-ਨਾਲ ਮਾਲੀ ਨੁਕਸਾਨ ਵੀ ਹੋਇਆ ਸੀ। ਉਸ ਵੇਲੇ ਦੀ ਮਨੋਹਰ ਲਾਲ ਖੱਟਰ ਸਰਕਾਰ ਸਥਿਤੀ ਨਾਲ ਨਜਿੱਠਣ ‘ਚ ਬੁਰੀ ਤਰ੍ਹਾਂ ਅਸਫ਼ਲ ਹੋਈ ਸੀ ਜਿਸ ਤੋਂ ਬਾਅਦ ਖੱਟਰ ਸਰਕਾਰ ਖ਼ਿਲਾਫ਼ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ ਸਨ।

ਹੁਣ ਇਸ ਮਾਮਲੇ ਸੰਬੰਧੀ ਤਾਜ਼ਾ ਸਮਾਚਾਰ ਇਹ ਹੈ ਕਿ ਪੰਚਕੂਲਾ ਦੀ ਅਦਾਲਤ ਨੇ ਡੇਰਾ ਸਿਰਸਾ ਦੇ 19 ਪ੍ਰੇਮੀਆ ਖ਼ਿਲਾਫ਼ 2017 ‘ਚ ਹਿੰਸਾਂ ਫੈਲਾਉਣ ਤੇ 40 ਲੋਕਾਂ ਦੀ ਮੌਤ ਦੇ ਦੋਸ਼ਾਂ ‘ਚ ਚੱਲ ਰਹੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਨੂੰ ਹਟਾ ਦਿੱਤਾ ਹੈ। ਸੂਤਰਾਂ ਮੁਤਾਬਿਕ ਇਨ੍ਹਾਂ 19 ਲੋਕਾਂ ਵਿੱਚ ਕੁੱਝ ਡੇਰਾ ਪ੍ਰਮੁੱਖ ਰਾਮ ਰਹੀਮ ਦੇ ਕਾਫੀ ਨਜ਼ਦੀਕੀ ਸਨ।ਜ਼ਿਕਰੇਖਾਸ ਹੈ ਕਿ ਇਸ ਤੋਂ ਪਹਿਲਾਂ ਇੱਕ ਸਥਾਨਕ ਅਦਾਲਤ ਨੇ 1 ਮਈ 2018 ਨੂੰ ਛੇ ਡੇਰਾ ਪ੍ਰੇਮੀਆਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...