Breaking News
Home / India / ਬਾਦਲਾਂ ਨੇ ਇੰਝ ਕੀਤੇ ਆਪਣੇ ਕਰਮਚਾਰੀ ਸੈੱਟ

ਬਾਦਲਾਂ ਨੇ ਇੰਝ ਕੀਤੇ ਆਪਣੇ ਕਰਮਚਾਰੀ ਸੈੱਟ

ਕੁੱਝ ਦਿਨ ਪਹਿਲਾਂ ਇੱਕ ਪੰਜਾਬੀ ਅਖ਼ਬਾਰ ‘ਚ ਖ਼ਬਰ ਲੱਗੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਗੁਰੂਦੁਆਰਾ ਅੰਬ ਸਾਹਿਬ ਦੀ ਸਰਾਂ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਸਕਿਉਰਟੀ ਗਾਰਡ ਪਿੱਛਲੇ 4 ਮਹਿਿਨਆਂ ਤੋ ਰਹਿ ਰਹੇ ਹਨ ਉਸ ਤੋਂ ਬਾਆਦ ਯੂਨਾਈਟਿਡ ਸਿੱਖ ਪਾਰਟੀ ਦੀ ਟੀਮ ਅੰਬ ਸਾਹਿਬ ਵਿਖੇ ਪਹੁੰਚੀ ਅਤੇ ਉਕਤ ਸਰਾਂ ਦੇ ਕਮਰਿਆਂ ਦੀ ਤਲਾਸ਼ੀ ਕੀਤੀ ਗਈ ਜਿਸ ਦੌਰਾਨ ਪੰਜਾਬ ਪੁਲਿਸ ਦੇ ਇਕ ਉੱਚ ਅਧਿਕਾਰੀ ਦੇ ਦਸਤਾਵੇਜ਼ ਮਿਲੇ ਜਿਸ ਤੇ ਲਿਿਖਆ ਸੀ ਸਕਿਉਰਟੀ ਇੰਚਰਾਜ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ।

ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਾਬਕਾ ਮੁੱਖ ਮੰਤਰੀ ਦੇ ਅਧਿਕਾਰੀ ਗੁਰੂਦੁਆਰਾ ਸਾਹਿਬ ਦੀ ਨਿੱਜੀ ਵਰਤੋਂ ਕਰ ਰਹੇ ਹਨ ਅਤੇ ਸਿੱਖ ਸਿਧਾਂਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਇਸ ਤੋਂ ਬਾਆਦ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖੀ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਇਕ ਮੰਗ ਪੱਤਰ ਗੁਰੂਦੁਆਰਾ ਅੰਬ ਸਾਹਿਬ ਦੇ ਮੈਨੇਜਰ ਨੂੰ ਦਿੱਤਾ, ਜਿਸ ਵਿਚ ਲਿਿਖਆ ਸੀ ਕਿ ਗੁ.ਸਾਹਿਬ ਦੀ ਸਰਾਂ ਵਿਚੋਂ ਪੁਲਿਸ ਅਧੀਕਾਰੀਆਂ ਨੂੰ ਬਾਹਰ ਕੱਢਿਆ ਜਾਵੇ ਨਹੀ ਤਾਂ ਅਸੀ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ, ਇਸ ਮੌਕੇ ਤੇ ਭਾਈ ਹਰਚੰਦ ਸਿੰਘ ਮੰਡਿਆਣਾ, ਭਾਈ ਜਗਦੀਪ ਸਿੰਘ ਚੰਦੂਆਂ, ਭਾਈ ਕਰਮਜੀਤ ਸਿੰਘ ਖੂਨੀ ਮਾਜਰਾ, ਭਾਈ ਦਵਿੰਦਰ ਸਿੰਘ ਖਰੜ, ਭਾਈ ਬਾਵਾ ਸਿੰਘ, ਭਾਈ ਅਮਰਿੰਦਰ ਸਿੰਘ ਸਲੇਮਪੁਰ ਅਤੇ ਵੱਡੀ ਗਿਣਤੀ ‘ਚ ਸਿੱਖ ਨੌਜਵਾਨ ਹਾਜ਼ਰ ਸਨ

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...