Breaking News
Home / Featured / Crime / ‘ਆਪ’ ਲੀਡਰ ਸੰਦੋਆ ‘ਤੇ ਤੈਅ ਹੋਏ ਮਹਿਲਾ ਨਾਲ ਛੇੜਛਾੜ ਅਤੇ ਬਦਸਲੂਕੀ ਦੇ ਦੋਸ਼
‘ਆਪ’ ਲੀਡਰ ਸੰਦੋਆ ‘ਤੇ ਤੈਅ ਹੋਏ ਮਹਿਲਾ ਨਾਲ ਛੇੜਛਾੜ ਅਤੇ ਬਦਸਲੂਕੀ ਦੇ ਦੋਸ਼

‘ਆਪ’ ਲੀਡਰ ਸੰਦੋਆ ‘ਤੇ ਤੈਅ ਹੋਏ ਮਹਿਲਾ ਨਾਲ ਛੇੜਛਾੜ ਅਤੇ ਬਦਸਲੂਕੀ ਦੇ ਦੋਸ਼

ਰੂਪਨਗਰ, ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਇਕ ਮਹਿਲਾ ਨਾਲ ਛੇੜਛਾੜ ਅਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 21 ਅਗਸਤ ਨੂੰ ਚੀਫ ਜੂਡੀਸ਼ੀਅਲ ਦੀ ਮੈਜਿਸਟਰੇਟ ਪੂਜਾ ਅੰਦੋਤਰਾ ਦੀ ਅਦਾਲਤ ‘ਚ ਸੁਣਵਾਈ ਸ਼ੁਰੂ ਹੋਵੇਗੀ। ਉਕਤ ਮਹਿਲਾ ਰੂਪਨਗਰ ਦੇ ਗਿਆਨੀ ਜੈਲ ਸਿੰਘ ਨਗਰ ਦੀ ਨਿਵਾਸੀ ਹੈ। ਮਹਿਲਾ ਨੇ 28 ਜੁਲਾਈ 2017 ਨੂੰ ਸੰਦੋਆ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਕਿ ਨਵੰਬਰ 2016 ਉਸ ਨੇ ਸੰਦੋਆ ਨੂੰ 30 ਹਜਾਰ ਰੁਪਏ ਪ੍ਰਤੀ ਮਹੀਨੇ ‘ਤੇ ਆਪਣੀ ਕੋਠੀ ਕਿਰਾਏ ‘ਤੇ ਦਿੱਤੀ ਸੀ।

‘ਆਪ’ ਲੀਡਰ ਸੰਦੋਆ ‘ਤੇ ਤੈਅ ਹੋਏ ਮਹਿਲਾ ਨਾਲ ਛੇੜਛਾੜ ਅਤੇ ਬਦਸਲੂਕੀ ਦੇ ਦੋਸ਼

ਮਹਿਲਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਮਾਰਚ 2017 ਤੋਂ ਸੰਦੋਆ ਵੱਲੋਂ ਕੋਠੀ ਦਾ ਕਿਰਾਇਆ ਅਦਾ ਨਹੀਂ ਕੀਤਾ ਗਿਆ। ਮਹਿਲਾ ਨੇ ਕਿਹਾ ਕਿ ਸੰਦੋਆ ਵੱਲੋਂ ਕੋਠੀ ਵਿਚ ਤੋੜਫੋੜ ਵੀ ਕੀਤੀ ਗਈ ਪਰ ਉਸ ਦੀ ਵੀ ਭਰਪਾਈ ਨਹੀਂ ਕੀਤੀ।
ਜਦੋਂ ਮਹਿਲਾ ਨੇ ਸੰਦੋਆ ਤੋਂ ਕਿਰਾਇਆ ਮੰਗਿਆ ਤਾਂ ਸੰਦੋਆ ਵੱਲੋਂ ਉਕਤ ਮਹਿਲਾ ਨਾਲ ਧੱਕਾਮੁੱਕੀ, ਛੇੜਛਾੜ ਅਤੇ ਬਦਸਲੂਕੀ ਕੀਤੀ ਗਈ। ਧੱਕਾਮੁੱਕੀ ਦੌਰਾਨ ਮਹਿਲਾ ਜਮੀਨ ਤੇ ਵੀ ਗਿਰ ਗਈ ਸੀ ਜਿਸ ਨਾਲ ਉਸ ਨੂੰ ਸੱਟਾਂ ਆਈਆਂ। ਮਹਿਲਾ ਅਨੁਸਾਰ ਸੰਦੋਆ ਨੇ ਉਸ ਨੂੰ ਝੂਠੇ ਕੇਸ ‘ਚ ਫਸਾਉਣ ਦੀ ਧਮਕੀਆਂ ਵੀ ਦਿੱਤੀਆਂ।

‘ਆਪ’ ਲੀਡਰ ਸੰਦੋਆ ‘ਤੇ ਤੈਅ ਹੋਏ ਮਹਿਲਾ ਨਾਲ ਛੇੜਛਾੜ ਅਤੇ ਬਦਸਲੂਕੀ ਦੇ ਦੋਸ਼

ਸ਼ਸ਼ਫ ਆਰਬੀ ਸੰਧੂ ਨੇ ਮਾਮਲੇ ‘ਚ ਸ਼ੀਠ ਗਠਿਤ ਕੀਤੀ ਸੀ ਜਿੱਥੇ ਵਿਧਾਇਕ ‘ਤੇ ਲੱਗੇ ਦੋਸ਼ਾਂ ਨੂੰ ਸਹੀ ਸਾਬਿਤ ਕੀਤਾ ਸੀ। ਮਹਿਲਾ ਪੱਖ ਦੇ ਵਕੀਲ ਐਡਵੋਕੇਟ ਰਾਜਬੀਰ ਸਿੰਘ ਰਾਏ ਨੇ ਦੱਸਿਆ ਕਿ ਅਦਾਲਤ ਨੇ ਵਿਧਾਇਕ ਸੰਦੋਆ ਦੇ ਖਿਲਾਫ ਛੇੜਛਾੜ, ਅਪਸ਼ਬਦ ਕਹਿਣ ਅਤੇ ਧਮਕੀਆਂ ਦੇਣ ਦੇ ਮਾਮਲੇ ‘ਚ ਇਲਜ਼ਾਮ ਤੈਅ ਕੀਤੇ ਗਏ ਹੈ। ਇਸ ਤੋਂ ਪਹਿਲਾਂ ਵੀ ਰੇਤ ਮਾਫੀਆ ਦੇ ਲੋਕਾਂ ਨੇ ਸੰਦੋਆ ਨਾਲ ਵਸੂਲੀ ਕਰਨ ‘ਕੁੱਟਮਾਰ ਕੀਤੀ ਸੀ।
ਸੰਦੋਆ ਨੇ ਅਦਾਲਤ ‘ਚ 4 ਲੱਖ ਰੁਪਏ ਦੀ ਸਕਿਓਰਟੀ ਜਮਾਂ ਕਰਵਾਈ ਹੈ ਅਤੇ ਅਦਾਲਤ ਨੇ ਉਸ ਨੂੰ ਕੈਨੇਡਾ ਜਾਣ ਦੀ ਆਗਿਆ ਦੇ ਦਿੱਤੀ ਹੈ। ਵਿਧਾਇਕ ਵੱਲੋਂ ਆਪਣੇ ਆਪ ਨੂੰ ਮਾਮਲੇ ‘ਚ ਨਿਰਦੋਸ਼ ਸਾਬਤ ਕਰਨ ਲਈ ਬ੍ਰੇਨ ਮੈਪਿੰਗ ਅਤੇ ਨਾਰਕੋ ਟੈਸਟ ਦੀ ਪਟੀਸ਼ਨ ਪਾਈ ਸੀ, ਜੋ ਕਿ ਅਦਾਲਤ ਵੱਲੋਂ ਖਾਰਜ ਕੀਤੀ ਗਈ ਹੈ।

About Time TV

Check Also

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

ਸੈਮਸੰਗ ਦਾ ਨਵਾਂ Galaxy A40 ਹੋਇਆ ਲਾਂਚ

Samsung Galaxy A40 : ਸੈਮਸੰਗ ਨੇ ਆਪਣੇ A ਸੀਰੀਜ ਦੇ ਤਹਿਤ ਨਵੇਂ ਸਮਾਰਟਫੋਨ A40 ਨੂੰ ...

Leave a Reply

Your email address will not be published. Required fields are marked *