Breaking News
Home / Uncategorized / ਕੀ ਨਿਊਟੇਲਾ ਖਾਣ ਨਾਲ ਹੁੰਦਾ ਹੈ ਕੈਂਸਰ…..?

ਕੀ ਨਿਊਟੇਲਾ ਖਾਣ ਨਾਲ ਹੁੰਦਾ ਹੈ ਕੈਂਸਰ…..?

 

ਆਮ ਤੌਰ ਤੇ ਨਿਊਟੇਲਾ ਇਕ ਪੌਸ਼ਟਿਕ ਆਹਾਰ ਵੱਜੋਂ ਵੇਚਿਆ ਜਾਂਦਾ ਹੈ। ਲੋਕਾਂ ਦੇ ਭੋਜਨ ਵਿਚ ਵੀ ਇਹ ਇਕ ਮਨ-ਪਸੰਦੀਦਾ ਪਦਾਰਥ ਬਣ ਚੁੱਕਾ ਹੈ। ਨਿਊਟੇਲਾ ਫਰੈਰੋ ਕੰਪਨੀ ਦਾ ਬ੍ਰਾਂਡ ਹੈ। ਜੇਕਰ ਗੱਲ ਕਰੀਏ ਫਿਲਮੀ ਸਿਤਾਰਿਆਂ ਜਾਂ ਖਿਡਾਰੀਆਂ ਦੀ ਤਾਂ ਉਹ ਵੀ ਨਿਊਟੇਲਾ ਖਾਣ ਵਿਚ ਪਿੱਛੇ ਨਹੀਂ ਹਨ। ਮਾਵਾਂ ਆਪਣੇ ਬੱਚਿਆਂ ਨੂੰ ਬਰੈਡ ਤੇ ਨਿਊਟੇਲਾ ਪਰੋਸ ਕੇ ਦਿੰਦੀਆਂ ਹਨ ਅਤੇ ਬੱਚੇ ਵੀ ਇਸ ਦਾ ਭਰਪੂਰ ਆਨੰਦ ਲੈਂਦੇ ਹਨ।

ਬਹੁਤ ਸਾਰੇ ਦੇਸ਼ਾਂ ਵਿਚ ਇਸ ਨੂੰ ਹੇਜਲਨਟ ਕਰੀਮ ਦੇ ਤੌਰ ਤੇ ਵੇਚਿਆ ਜਾਂਦਾ ਹੈ। ਕੰਪਨੀ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਬਣਾਉਟੀ ਰੰਗ ਨਹੀਂ ਮਿਲਾਇਆ ਜਾਂਦਾ। ਦੱਸ ਦਈਏ ਕਿ ਨਿਊਟੇਲਾ ਵਿਚ ਪੰਜ ਤਰ੍ਹਾਂ ਦੀ ਸਮੱਗਰੀ (ਪਾਲਮ ਆਇਲ,ਕੋਕੋਆ,ਹੇਜਲਨਟਸ,ਦੁੱਧ ਦਾ ਪਾਊਡਰ, ਅਤੇ ਸ਼ੂਗਰ) ਪਾਈ ਜਾਂਦੀ ਹੈ। ਇਹਨਾਂ ਸਮੱਗਰੀਆਂ ਦਾ ਅੱਧਾ ਫੀਸਦੀ ਹਿੱਸਾ ਸ਼ੂਗਰ ਦਾ ਮਿਲਾਇਆ ਜਾਂਦਾ ਹੈ।

ਨਿਊਟ੍ਰਿਸ਼ਿਨਲ ਲੇਬਲ ਅਨੁਸਾਰ ਨਿਊਟੇਲਾ ਦੇ ਇਕ ਜਾਰ ਵਿਚ 37 ਗ੍ਰਾਮ ਨਿਊਟੇਲਾ ਦੇ ਦੋ ਚਮਚ ਪਿੱਛੇ 21 ਗ੍ਰਾਮ ਸ਼ੂਗਰ ਹੁੰਦੀ ਹੈ, ਜੋ ਕਿ ਨਿਊਟੇਲਾ ਦੇ ਅੱਧ ਤੋਂ ਜਿਆਦਾ ਹੈ। ਦੱਸ ਦਈਏ ਕਿ ਇਟਾਲੀਅਨ ਸੁਪਰਮਾਰਕਿਟ ਨੇ ਵੀ ਆਪਣੀ ਮਾਰਕਿਟ ‘ਚੋਂ ਨਿਊਟੇਲਾ ਦੇ ਨਾਲ ਨਾਲ ਹੋਰ ਸਾਰੇ ਪਦਾਰਥ ਜਿਹਨਾਂ ਵਿਚ ਪਾਲਮ ਆਇਲ ਵਰਤੋਂ ‘ਚ ਆਉਂਦਾ ਹੈ, ਉਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

About Time TV

Check Also

ਰੇਪ ਪੀੜਤਾ ਤੇ ਹੀ ਕਰਵਾਇਆ ਪਰਚਾ ਦਰਜ || Moga Rape FIR on Victim ||

ਰੇਪ ਪੀੜਤਾ ਤੇ ਹੀ ਕਰਵਾਇਆ ਪਰਚਾ ਦਰਜ || Moga Rape FIR on Victim || Post ...