Breaking News
Home / Featured / ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

 

ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ਹੈ। ਹਾਲਾਂਕਿ ਚੰਡੀਗੜ੍ਹ ਦੇਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਹੈ। ਦੋਵੇਂ ਹੀ ਰਾਜ ਇਸ ‘ਤੇ ਆਪਣਾ ਆਪਣਾ ਹੱਕ ਜਤਾਉਂਦੇ ਹਨ। 1978, ਆਨੰਦਪੁਰ ਸਾਹਿਬ ਦੇ ਮੱਤੇ ਦੀਆਂ ਮੰਗਾਂ ਵਿਚੋਂ ਇਹ ਵੀ ਇਕ ਪ੍ਰਮੁੱਖ ਮੰਗ ਸੀ।


ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੇ ਹੱਕ ਵਿਚ ਆਪਣਾ ਬਿਆਨ ਦਿੱਤਾ ਹੈ। ਕੈਪਟਨ ਨੇ ਲੰਮੇ ਸਮੇਂ ਤੋਂ ਲੰਬਿਤ ਪਏ ਖੇਤਰੀ ਵਿਵਾਦ ਦੇ ਹੱਲ ਲਈ ਅਤੇ ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਲਈ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ। ਕੈਪਟਨ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ ਹੈ ਅਤੇ ਇਸ ਤੇ ਕੇਵਲ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਸੂਬਿਆਂ ਵਿਚਕਾਰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸਰੋਤਾਂ ਅਤੇ ਕਰਮਚਾਰੀਆਂ ਦੇ ਹਿੱਸੇ ਸਬੰਧੀ ਸੰਤੁਲਨ ਬਣਾਏ ਰੱਖਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿਚ ਮੁੱਖ ਮੰਤਰੀ ਨੇ ਯੂ.ਟੀ ਕਾਡਰ ਦੇ ਡਿਪਟੀ ਐਸ ਪੀ ਅਤੇ ਹੋਰ ਕਰਮਚਾਰੀਆਂ ਨੂੰ ਚੰਡੀਗੜ੍ਹ ਵਿਚ ਸ਼ਾਮਲ ਨਾ ਕਰਨ ਲਈ ਵੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਅਤੇ ਹਰਿਆਣਾ ਦੀ ਦੀ ਹਿੱਸੇਦਾਰੀ ਉਦੋਂ ਤੱਕ ਬਣੀ ਰਹੇ ਜਦੋਂ ਤੱਕ ਦੋਵੇਂ ਸੂਬਿਆਂ ਵਿਚ ਲੰਬਿਤ ਪਿਆ ਵਿਵਾਦ ਹੱਲ ਨਹੀਂ ਹੋ ਜਾਂਦਾ।


ਚੰਡੀਗੜ੍ਹ ਨੂੰ ਬਿਨਾਂ ਸ਼ੱਕ ਪੰਜਾਬ ਦਾ ਅਖੇਡ ਹਿੱਸਾ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਇਹ ਪੰਜਾਬ ਦੀ ਰਾਜਧਾਨੀ ਹੈ ਅਤੇ ਪਿਤਰੀ ਸੂਬੇ ਨੂੰ ਇਲਾਕਾਈ ਅਧਿਕਾਰ ਦੇਣ ਤੋਂ ਇਨਕਾਰ ਕਰਕੇ ਕੋਈ ਹੋਰ ਇਸ ‘ਤੇ ਆਪਣਾ ਦਾਅਵਾ ਨਹੀਂ ਕਰ ਸਕਦਾ।

About admin

Check Also

ਜਾਣੋ ਕਿਉਂ ਸਾਰੇ ਸਰਕਾਰੀ ਦਫਤਰ ਰਹਿਣਗੇ 23 ਅਗਸਤ ਨੂੰ ਬੰਦ....

ਜਾਣੋ ਕਿਉਂ ਸਾਰੇ ਸਰਕਾਰੀ ਦਫਤਰ ਰਹਿਣਗੇ 23 ਅਗਸਤ ਨੂੰ ਬੰਦ….

ਸਰਕਾਰ ਨੇ ਈਦ-ਉਲ-ਜੁਹਾ ਦੀ ਛੁੱਟੀ ‘ਚ ਤਬਦੀਲੀ ਕਰਦਿਆਂ ਕਿਹਾ ਕਿ ਰਾਜਧਾਨੀ’ ਚ ਸਥਿਤ ਕੇਂਦਰੀ ਸਰਕਾਰੀ ...

Leave a Reply

Your email address will not be published. Required fields are marked *