Breaking News
Home / Featured / Crime / ਜਮੀਨ ਹੜੱਪਨ ਦੇ ਲਾਲਚ ‘ਚ ਪਤੀ ਨੇ ਚਾਕੂ ਮਾਰ ਕੀਤੀ ਪਤਨੀ ਦੀ ਹੱਤਿਆ
ਹੋਸਟਲ ‘ਚ ਫਾਹਾ ਲਾ ਕੇ ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਜੀਵਨ ਲੀਲਾ ਸਮਾਪਤ

ਜਮੀਨ ਹੜੱਪਨ ਦੇ ਲਾਲਚ ‘ਚ ਪਤੀ ਨੇ ਚਾਕੂ ਮਾਰ ਕੀਤੀ ਪਤਨੀ ਦੀ ਹੱਤਿਆ

ਪੇਕੇ ਘਰ ਤੋਂ ਜਾਇਦਾਦ ਮਿਲਣ ਉਪਰੰਤ ਆਪਣੇ ਨਾਮ ‘ਤੇ ਨਾ ਹੁੰਦੇ ਦੇਖ ਪਤੀ ਵੱਲੋਂ ਆਪਣੀ ਪਤਨੀ ਨੂੰ ਜਾਨ ਤੋਂ ਮਾਰ ਦਿੱਤਾ ਗਿਆ। ਮ੍ਰਿਤਕਾ ਦੀ ਪਹਿਚਾਣ ਬਲਵਿੰਦਰ ਕੌਰ ਦੇ ਰੂਪ ਵਿਚ ਹੋਈ ਹੈ ਅਤੇ ਘਟਨਾ ਬਰਨਾਲਾ ਜਿਲ੍ਹੇ ਦੇ ਪਿੰਡ ਰੁੜੇਕੇ ਕਲਾਂ ਦੀ ਹੈ। ਲਾਲਚ ਵੱਸ ਪਤੀ ਨੇ ਪਹਿਲਾਂ ਤਾਂ ਆਪਣੀ ਪਤਨੀ ‘ਤੇ ਚਾਕੂ ਨਾਲ ਵਾਰ ਕੀਤੇ। ਜਦੋਂ ਉਹ ਨਾ ਮਰੀ ਤਾਂ ਪਤੀ ਨੇ ਉਸ ਦਾ ਗਲਾ ਦਾ ਘੋਟ ਕੇ ਉਸ ਦੀ ਜਾਨ ਲੈ ਲਈ।

ਹੋਸਟਲ ‘ਚ ਫਾਹਾ ਲਾ ਕੇ ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਜੀਵਨ ਲੀਲਾ ਸਮਾਪਤ
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਨੇ ਖੁਦ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਪੁਲਿਸ ਥਾਣੇ ‘ਚ ਪਹੁੰਚ ਗਿਆ। ਥਾਣੇ ‘ਚ ਪਹੁੰਚ ਕੇ ਮੌਜੂਦ ਮੁਲਾਜਮਾਂ ਨੂੰ ਕਹਿਣ ਲੱਗਾ ਕਿ ਮੇਰੇ ਤੋਂ ਆਪਣੀ ਪਤਨੀ ਦਾ ਕਤਲ ਹੋ ਗਿਆ ਹੈ ਅਤੇ ਮੈਂ ਵੀ ਜਹਿਰੀਆਂ ਗੋਲੀਆਂ ਖਾ ਲਈਆਂ ਹਨ। ਉਸ ਦੀ ਹਾਲਤ ਕਾਫੀ ਵਿਗੜੀ ਹੋਈ ਸੀ, ਜਿਸ ਕਰਕੇ ਪੁਲਿਸ ਵੱਲੋਂ ਉਸ ਨੂੰ ਸਿਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਜਦੋਂ ਜਾਂਚ ਕਰਨ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਰੂਪਇੰਦਰ ਦੀ ਲਾਸ਼ ਖੂਨ ਨਾਲ ਲਿਬੜੀ ਪਈ ਸੀ।

ਹੋਸਟਲ ‘ਚ ਫਾਹਾ ਲਾ ਕੇ ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਜੀਵਨ ਲੀਲਾ ਸਮਾਪਤ
ਮ੍ਰਿਤਕਾ ਦੀ ਮਾਂ ਜੋ ਕਿ ਸੰਗਰੂਰ ਦੀ ਰਹਿਣ ਵਾਲੀ ਹੈ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਹਨ ਅਤੇ ਉਸ ਕੋਲ 20 ਏਕੜ ਜਮੀਨ ਹੈ। ਮ੍ਰਿਤਕਾ ਦੀ ਮਾਂ ਵੱਲੋਂ ਦੋਵੇਂ ਕੁੜੀਆਂ ਦੇ ਨਾਂ 8-8 ਏਕੜ ਜਮੀਨ ਨਾਂ ਕਰ ਦਿੱਤੀ ਗਈ ਸੀ। ਉਹਨਾਂ ਦੀ ਇਕ ਕੁੜੀ ਕੁਲਵਿੰਦਰ ਕੌਰ ਉਹਨਾਂ ਨਾਲ ਹੀ ਰਹਿੰਦੀ ਸੀ। ਮ੍ਰਿਤਕਾ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਜਵਾਈ ਜਮੀਨ ਕੁੜੀ ਦੇ ਨਾਮ ‘ਤੇ ਹੋਣ ਤੇ ਖੁਸ਼ ਨਹੀਂ ਸੀ। ਉਹ ਰੋਜਾਨਾ ਇਸ ਗੱਲ ਨੂੰ ਲੈ ਕੇ ਰੂਪਇੰਦਰ ਨਾਲ ਲੜਾਈ ਝਗੜਾ ਅਤੇ ਕੁੱਟਮਾਰ ਕਰਦਾ ਸੀ। ਉਹਨਾਂ ਦੱਸਿਆ ਕਿ ਪਹਿਲਾਂ ਵੀ ਦੋ 9 ਅਤੇ 2 ਲੱਖ ਉਸ ਨੂੰ ਕਰਜੇ ‘ਤੇ ਲੈ ਕੇ ਦਿੱਤਾ ਸੀ। ਮ੍ਰਿਤਕਾ ਦੀ ਮਾਂ ਵੱਲੋਂ ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ ਹੈ।

About Time TV

Check Also

ਅਕਾਲੀ ਦਲ ਦਾ ਵਫਦ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਕੱਲ੍ਹ ਮਿਲੇਗਾ ਰਾਜਪਾਲ ਬਦਨੌਰ ਨੂੰ

ਚੰਡੀਗੜ੍ਹ 15 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਚ ਪੱਧਰੀ ਵਫਦ ਕੱਲ੍ਹ ਮਿਤੀ 16 ...

Leave a Reply

Your email address will not be published. Required fields are marked *