Breaking News
Home / Business / ਜਾਣੋ ਅਜਿਹਾ ਕੀ ਕੀਤਾ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਰਹਿ ਚੁੱਕੇ ਏ . ਬੀ ਡੀਵਲੀਅਰਸ ਨੇ
ਜਾਣੋ ਅਜਿਹਾ ਕੀ ਕੀਤਾ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਰਹਿ ਚੁੱਕੇ ਏ . ਬੀ ਡੀਵਲੀਅਰਸ ਨੇ

ਜਾਣੋ ਅਜਿਹਾ ਕੀ ਕੀਤਾ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਰਹਿ ਚੁੱਕੇ ਏ . ਬੀ ਡੀਵਲੀਅਰਸ ਨੇ

ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਰਹੇ ਏ.ਬੀ. ਡਿਿਵਲੀਅਰਸ ਨੇ ਕੁਝ ਅਜਿਹਾ ਕਰ ਦਿੱਤਾ ਹੈ ਕਿ ਭਾਰਤੀ ਉਨ੍ਹਾਂ ‘ਤੇ ਭੜਕ ਗਏ ਹਨ। ਇਹ ਸੱਚ ਹੈ ਕਿ ਕ੍ਰਿਕਟ ਦੀ ਦੁਨੀਆ ‘ਚ ਏ.ਬੀ. ਡੀਵਲੀਅਰਸ ਨੇ ਵੱਡਾ ਨਾਂ ਕਮਾਇਆ ਹੈ ਅਤੇ ਇਹੋ ਵਜ੍ਹਾ ਹੈ ਕਿ ਭਾਰਤ ‘ਚ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ। ਪਰ ਹੁਣ ਏ.ਬੀ. ਡੀਵਲੀਅਰਸ ਨੂੰ ਭਾਰਤੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਏ.ਬੀ. ਡੀਵਲੀਅਰਸ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਇਕ ਪੋਸਟ ਨੂੰ ਲੈ ਕੇ ਭਾਰਤੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।

ਜਾਣੋ ਅਜਿਹਾ ਕੀ ਕੀਤਾ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਰਹਿ ਚੁੱਕੇ  ਏ . ਬੀ ਡੀਵਲੀਅਰਸ ਨੇ

ਡੀਵਲੀਅਰਸ ਨੇ ਭਾਰਤ ਦੇ ਰਾਸ਼ਟਰੀ ਝੰਡੇ ਦੇ ਨਾਲ ਸ਼ਰਾਬ ਦੇ ਬ੍ਰੈਂਡ ਦਾ ਪ੍ਰਮੋਸ਼ਨ ਕੀਤਾ ਹੈ। ਇਸ ਪ੍ਰਮੋਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਲੋਕਾਂ ਦੀਆਂ ਸਖਤ ਪ੍ਰਤੀਕਿਰਿਆ ਸਾਹਮਣੇ ਆਈਆਂ ਹਨ। ਡੀਵਲੀਅਰਸ ਨੇ ਇਸ ਤਸਵੀਰ ਦੇ ਨਾਲ ਲਿਖਿਆ  ਕਿ ‘ਐਕਸਾਈਟਿਡ ਟਾਈਮ! ਹੁਣ ਭਾਰਤ ‘ਚ ਵੀ ਸਾਡੀ ਆਪਣੀ ਵਾਈਨ ਦਾ ਸਵਾਦ ਚੱਖਣ ਨੂੰ ਮਿਲੇਗਾ । ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ। ਇਸ ਤਸਵੀਰ ‘ਚ ਲਿਖਿਆ ਗਿਆ ਹੈ ਕਿ ਸਾਡੀ ਵਾਈਨ ਭਾਰਤ ‘ਚ ਵੀ ਪਹੁੰਚ ਗਈ ਹੈ।’

ਜਾਣੋ ਅਜਿਹਾ ਕੀ ਕੀਤਾ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਰਹਿ ਚੁੱਕੇ  ਏ . ਬੀ ਡੀਵਲੀਅਰਸ ਨੇ

ਇਸ ਦੇ ਨਾਲ ਹੀ ਸੰਪਰਕ ਦਾ ਪਤਾ ਵੀ ਦਿੱਤਾ ਗਿਆ ਹੈ। ਤਿਰੰਗੇ ਦੇ ਨਾਲ ਸ਼ਰਾਬ ਦੇ ਬ੍ਰੈਂਡ ਦੇ ਪ੍ਰਮੋਸ਼ਨ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ ‘ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਕ ਯੂਜ਼ਰ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ , ‘ਰਾਸ਼ਟਰੀ ਝੰਡੇ ਦਾ ਗਲਤ ਇਸਤੇਮਾਲ ਨਾ ਕਰੋ। ਅਸੀਂ ਉਦੋਂ ਤੱਕ ਤੁਹਾਡਾ ਪ੍ਰੋਡਕਟ ਨਹੀਂ ਖਰੀਦਾਂਗੇ ਜਦੋਂ ਤੱਕ ਤੁਸੀਂ ਆਪਣੀ ਗਲਤੀ ਨਹੀਂ ਮੰਨ ਲੈਂਦੇ।’ ਇਕ ਯੂਜ਼ਰ ਨੇ ਲਿਖਿਆ ‘ਕਿਰਪਾ ਕਰਕੇ ਭਾਰਤ ‘ਚ ਸ਼ਰਾਬ ਨੂੰ ਹੱਲਾਸ਼ੇਰੀ ਨਾ ਦਿਓ।’ ਪ੍ਰਭਾਕਰਨ ਨਾਂ ਦੇ ਇਕ ਯੂਜ਼ਰ ਨੇ ਇਸ ਪੋਸਟ ਨੂੰ ਡਿਲੀਟ ਕਰਨ ਦੀ ਅਪੀਲ ਕਰਦੇ ਹੋਏ ਲਿਖਿਆ ਕਿ ‘ਵਾਈਨ ਦੀ ਬੋਤਲ ਨੂੰ ਭਾਰਤੀ ਝੰਡੇ ਨਾਲ ਪ੍ਰਮੋਟ ਨਾ ਕਰੋ।’

 

About Time TV

Check Also

ਕਰਤਾਰਪੁਰ ਸਾਹਿਬ ਲਾਂਘਾ ਜ਼ਰੂਰ ਖੁੱਲੇ ਪਰ ਬਾਦਲ ਨੂੰ ਪਾਕਿ ਤੋਂ ਖ਼ਤਰਿਆਂ ਦਾ ਅਹਿਸਾਸ ਨਹੀਂ: ਕੈਪਟਨ

ਚੰਡੀਗੜ੍ਹ, 13 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ...