Breaking News
Home / Featured / Crime / ਪਲਾਸਟਿਕ ਦੇ ਬੈਗ ‘ਚੋਂ ਮਿਲੀ ਔਰਤ ਦੀ ਲਾਸ਼…
36736411 - conceptual image of a sharp knife with blood on it resting on tiles on the floor

ਪਲਾਸਟਿਕ ਦੇ ਬੈਗ ‘ਚੋਂ ਮਿਲੀ ਔਰਤ ਦੀ ਲਾਸ਼…

 

ਖਬਰ ਬਿਹਾਰ ਦੇ ਭੋਜਪੁਰ ਇਲਾਕੇ ਦੀ ਹੈ, ਜਿਥੋਂ ਪੁਲਿਸ ਨੂੰ ਇਕ ਬੋਰੇ ਵਿਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਦੀ ਉਮਰ 27 ਸਾਲ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਔਰਤ ਦੀ ਹੱਤਿਆ ਗਲਾ ਘੋਟ ਕੇ ਕੀਤੀ ਗਈ ਹੈ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਸੁੱਟ ਦਿੱਤਾ ਗਿਆ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਜਦੋਂ ਸਫਾਈ ਕਰਮਚਾਰੀ ਅਨਾਇਠ ਮੁਹੱਲੇ ਵਿਚ ਸਫਾਈ ਕਰ ਰਹੇ ਸਨ ਤਾਂ ਉਹਨਾਂ ਨੂੰ ਇਕ ਪਲਾਸਟਿਕ ਦੀ ਬੋਰੀ ਦਿਖੀ। ਜਦੋਂ ਉਹਨਾਂ ਨੇ ਬੋਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਬੋਰੀ ਵਿਚ ਪਈ ਲਾਸ਼ ਨੂੰ ਦੇਖ ਕੇ ਸਾਰੇ ਡਰ ਗਏ।

ਜਦੋਂ ਸਫਾਈ ਕਰਮਚਾਰੀਆਂ ਨੇ ਮੁਹੱਲੇ ਨਿਵਾਸੀਆਂ ਨੂੰ ਦੱਸਿਆ ਤਾਂ ਮੁਹਲੇ ਵਾਲਿਆਂ ਨੇ ਤੁਰੰਤ ਇਸ਼ ਦੀ ਸੂਚਨਾ ਪੁਲਿਸ ਨੂੰ ਦਿੱਤੀ। ਥਾਣੇ ਦੇ ਇੰਚਾਰਜ ਸੁਬੇਧ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਆਰਾ ਸਦਰ ਹਸਪਤਾਲ ਵਿਖੇ ਭੇਜਿਆ ਗਿਆ ਹੈ। ਪੋਟਲਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਣਾਂ ਦਾ ਪਤਾ ਚੱਲ ਸਕੇਗਾ,ਫਿਲਹਾਲ ਮ੍ਰਿਤਕ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਪੁਲਿਸ ਦੇ ਸ਼ੱਕ ਮੁਤਾਬਿਕ ਹੱਤਿਆ ਕਿਸੇ ਹੋਰ ਥਾਂ ਕਰਕੇ ਇਥੇ ਸੁਟਿਆ ਗਿਆ ਹੈ। ਪੁਲਿਸ ਇੰਚਾਰਜ ਨੇ ਦੱਸਿਆ ਹੈ ਕਿ ਅਗਲੇਰੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸੰਭਵ ਹੋਵੇਗੀ।

About admin

Check Also

ਜਾਣੋ ਕਿਉਂ ਸਾਰੇ ਸਰਕਾਰੀ ਦਫਤਰ ਰਹਿਣਗੇ 23 ਅਗਸਤ ਨੂੰ ਬੰਦ....

ਜਾਣੋ ਕਿਉਂ ਸਾਰੇ ਸਰਕਾਰੀ ਦਫਤਰ ਰਹਿਣਗੇ 23 ਅਗਸਤ ਨੂੰ ਬੰਦ….

ਸਰਕਾਰ ਨੇ ਈਦ-ਉਲ-ਜੁਹਾ ਦੀ ਛੁੱਟੀ ‘ਚ ਤਬਦੀਲੀ ਕਰਦਿਆਂ ਕਿਹਾ ਕਿ ਰਾਜਧਾਨੀ’ ਚ ਸਥਿਤ ਕੇਂਦਰੀ ਸਰਕਾਰੀ ...

Leave a Reply

Your email address will not be published. Required fields are marked *